ਯੋਗੀ ਦੀਆਂ ਟਿੱਪਣੀਆਂ ਖਿਲਾਫ਼ ਵਿਰੋਧੀ ਧਿਰਾਂ ਵੱਲੋਂ ਲੋਕ ਸਭਾ ’ਚੋਂ ਵਾਕਆਊਟ

231
Share

ਲੋਕ ਸਭਾ ਦੀ ਕਾਰਵਾਈ 14 ਮਾਰਚ ਤੱਕ ਮੁਲਤਵੀ
ਨਵੀਂ ਦਿੱਲੀ, 11 ਫਰਵਰੀ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਅੱਜ ਲੋਕ ਸਭਾ ਵਿਚ ਖਾਸਾ ਹੰਗਾਮਾ ਹੋਇਆ ਤੇ ਵਿਰੋਧੀ ਧਿਰਾਂ ਨੇ ਇਸ ਦੇ ਰੋਸ ਵਜੋਂ ਵਾਕਆਊਟ ਕੀਤਾ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇ ਭਾਜਪਾ ਮੁੜ ਉਤਰ ਪ੍ਰਦੇਸ਼ ’ਚ ਸੱਤਾ ਵਿਚ ਨਾ ਆਈ, ਤਾਂ ਸੂਬਾ ਕਸ਼ਮੀਰ, ਕੇਰਲਾ ਜਾਂ ਪੱਛਮੀ ਬੰਗਾਲ ਬਣ ਜਾਵੇਗਾ। ਲੋਕ ਸਭਾ ਅੱਜ ਜਿਉਂ ਹੀ ਬਜਟ ਇਜਲਾਸ ਲਈ ਜੁੜੀ, ਤਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਤਿ੍ਰਣਮੂਲ ਕਾਂਗਰਸ, ਕਾਂਗਰਸ, ਕੇਰਲਾ ਕਾਂਗਰਸ, ਨੈਸ਼ਨਲ ਕਾਨਫਰੰਸ, ਡੀ.ਐੱਮ.ਕੇ. ਤੇ ਸਪਾ ਦੇ ਮੈਂਬਰ ਸਦਨ ’ਚੋਂ ਵਾਕਆਊਟ ਕਰ ਗਏ।

Share