ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਸਥਾਪਤ ਕਰਨ ਸੰਬੰਧੀ ਆਦੇਸ਼ ‘ਤੇ ਕੰਮ ਕਰ ਰਹੇ ਨੇ ਟਰੰਪ

498
Share

ਵਾਸ਼ਿੰਗਟਨ, 11 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਯੋਗਤਾ ਦੇ ਆਧਾਰ ‘ਤੇ ਇਮੀਗ੍ਰੇਸ਼ਨ ਪ੍ਰਣਾਲੀ ਸਥਾਪਤ ਕਰਣ ਸਬੰਧੀ ਇਕ ਸਰਕਾਰੀ ਆਦੇਸ਼ ‘ਤੇ ਕੰਮ ਕਰ ਰਹੇ ਹਨ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ ਹੈ। ਵ੍ਹਾਈਟ ਹਾਊਸ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਟਰੰਪ ਨੇ ਟੇਲੀਮੁੰਡੋ ਨਿਊਜ਼ ਨੂੰ ਦਿੱਤੇ ਇਕ ਇੰਟਰਵਿਊ ‘ਚ ਕਿਹਾ ਕਿ ਉਹ ਇਮੀਗ੍ਰੇਸ਼ਨ ‘ਤੇ ਇਕ ਸਰਕਾਰੀ ਆਦੇਸ਼ ਉੱਤੇ ਕੰਮ ਕਰ ਰਹੇ ਹਨ, ਜਿਸ ਵਿਚ ‘ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਇਵਲਸ (ਡੀ.ਏ.ਸੀ.ਏ.) ਪ੍ਰੋਗਰਾਮ ਦੇ ਪ੍ਰਾਪਤਕਰਤਾਵਾਂ ਨੂੰ ‘ਨਾਗਰਿਕਤਾ ਦੇਣ ਦੀ ਰੂਪ ਰੇਖਾ’ ਸ਼ਾਮਲ ਹੋਵੇਗੀ। ਡੀ.ਏ.ਸੀ.ਏ. ਹਵਾਲਗੀ ਨਾਲ ਇਕ ਤਰ੍ਹਾਂ ਦੀ ਪ੍ਰਬੰਧਕੀ ਛੋਟ ਹੈ। ਡੀ.ਏ.ਸੀ.ਏ. ਦਾ ਮਕਸਦ ਉਨ੍ਹਾਂ ਯੋਗ ਪ੍ਰਵਾਸੀਆਂ ਨੂੰ ਹਵਾਲਗੀ ਤੋਂ ਬਚਾਉਣ ਹੈ ਜੋ ਉਦੋਂ ਅਮਰੀਕਾ ਆਏ ਸਨ ਜਦੋਂ ਉਹ ਬੱਚੇ ਸਨ। ਇਕ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਡੀ.ਏ.ਸੀ.ਏ. ‘ਤੇ ਉਨ੍ਹਾਂ ਦੀ ਕਾਰਵਾਈ ਇਮੀਗ੍ਰੇਸ਼ਨ ‘ਤੇ ਇਕ ਵੱਡੇ ਬਿੱਲ ਦਾ ਹਿੱਸਾ ਬਨਣ ਜਾ ਰਹੀ ਹੈ। ਉਨ੍ਹਾਂ ਕਿਹਾ, ‘ਇਹ ਇਕ ਵਿਆਪਕ ਅਤੇ ਬਹੁਤ ਚੰਗਾ ਬਿੱਲ ਹੋਵੇਗਾ, ਇਹ ਯੋਗਤਾ ‘ਤੇ ਆਧਾਰਿਤ ਬਿੱਲ ਹੋਵੇਗਾ ਅਤੇ ਇਸ ਵਿਚ ਡੀ.ਏ.ਸੀ.ਏ. ਸ਼ਾਮਲ ਹੋਵੇਗਾ। ਮੈਨੂੰ ਲੱਗਦਾ ਹੈ ਕਿ ਲੋਕ ਇਸ ਨਾਲ ਖੁਸ਼ ਹੋਣਗੇ।’
ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ, ‘ਰਾਸ਼ਟਰਪਤੀ ਨੇ ਅੱਜ ਘੋਸ਼ਣਾ ਕੀਤੀ ਕਿ ਉਹ ਅਮਰੀਕੀ ਕਾਮਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਣ ਲਈ ਯੋਗਤਾ ‘ਤੇ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਸਥਾਪਤ ਕਰਣ ਦੇ ਸਰਕਾਰੀ ਆਦੇਸ਼ ਉੱਤੇ ਕੰਮ ਕਰ ਰਹੇ ਹਨ। ਇੰਟਰਵਿਊ ਦੌਰਾਨ ਰਾਸ਼ਟਰਪਤੀ ਨੇ ਵਿਰੋਧੀ ਦਲ ‘ਤੇ ਡੀ.ਏ.ਸੀ.ਏ. ‘ਤੇ ਉਨ੍ਹਾਂ ਨਾਲ ਸਮਝੌਤੇ ਨੂੰ ਤੋੜਨ ਦਾ ਇਲਜ਼ਾਮ ਲਗਾਇਆ।


Share