ਯੂ.ਪੀ. ਪੰਚਾਇਤੀ ਚੋਣਾਂ ’ਚ 3 ਲੱਖ ਤੋਂ ਵੱਧ ਉਮੀਦਵਾਰ ਜੇਤੂ ਐਲਾਨੇ

191
Share

ਲਖਨਊ, 4 ਮਈ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਲਈ ਹੋਈਆਂ ਵੋਟਾਂ ’ਚ ਵੱਖ-ਵੱਖ ਅਹੁਦਿਆਂ ਲਈ 3,27,036 ਉਮੀਦਵਾਰਾਂ ਨੂੰ ਜੇਤੂ ਐਲਾਨਿਆ ਗਿਆ ਹੈ। ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਤੀਜਿਆਂ ਅਨੁਸਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਜ਼ਿਲ੍ਹਾ ਪੰਚਾਇਤ ਮੈਂਬਰ ਦੇ ਅਹੁਦੇ ’ਤੇ 181, ਗ੍ਰਾਮ ਪੰਚਾਇਤ ਮੈਂਬਰ ਦੇ ਅਹੁਦੇ ਲਈ 2,32,612, ਗ੍ਰਾਮ ਪੰਚਾਇਤ ਪ੍ਰਧਾਨ ਦੇ ਅਹੁਦੇ ਲਈ 38,317 ਅਤੇ ਖੇਤਰੀ ਪੰਚਾਇਤ ਮੈਂਬਰ ਦੇ ਅਹੁਦੇ ਲਈ 55,926 ਉਮੀਦਵਾਰ ਜੇਤੂ ਐਲਾਨ ਦਿੱਤੇ ਗਏ ਹਨ। ਇਸ ਤਰ੍ਹਾਂ 3,27,036 ਉਮੀਦਵਾਰਾਂ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ।¿; ਕਮਿਸ਼ਨ ਨੇ ਦੱਸਿਆ ਕਿ ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ ਦੀ ਭਤੀਜੀ ਤੇ ਸਾਬਕਾ ਸੰਸਦ ਮੈਂਬਰ ਧਰਮੇਂਦਰ ਯਾਦਵ ਦੀ ਭੈਣ ਮੈਨਪੁਰੀ (ਭਾਜਪਾ ਉਮੀਦਵਾਰ) ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਧਿਆ ਯਾਦਵ ਜ਼ਿਲ੍ਹਾ ਪੰਚਾਇਤ ਮੈਂਬਰ ਦੀ ਚੋਣ ਹਾਰ ਗਈ ਹੈ। ਉਸ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਮੋਦ ਯਾਦਵ ਨੇ ਹਰਾਇਆ। ਮੈਨਪੁਰੀ ਤੋਂ ਸਪਾ ਵਿਧਾਇਕ ਰਾਜਕੁਮਾਰ ਦੀ ਪਤਨੀ ਵੰਦਨਾ ਯਾਦਵ ਨੂੰ ਆਜ਼ਾਦ ਉਮੀਦਵਾਰ ਜਰਮਨ ਯਾਦਵ ਨੇ ਹਰਾਇਆ। ਚੋਣ ਕਮਿਸ਼ਨ ਨੇ ਦੱਸਿਆ ਕਿ ਸਪਾ ਆਗੂ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਮ ਗੋਵਿੰਦ ਚੌਧਰੀ ਦੇ ਪੁੱਤਰ ਰੰਜੀਤ ਚੌਧਰੀ, ਭਾਜਪਾ ਵਿਧਾਇਕ ਧਨੰਜੈ ਕਨੌਜੀਆ ਦੀ ਮਾਂ ਸੂਰਿਆਕੁਮਾਰੀ ਦੇਵੀ, ਭਾਜਪਾ ਦੇ ਸਾਬਕਾ ਐੱਮਪੀ ਹਰਿਨਾਰਾਇਣ ਰਾਜਭਰ ਦੇ ਪੁੱਤਰ ਅਟਲ ਰਾਜਭਰ, ਸਪਾ ਆਗੂ ਸ਼ਾਰਦਾ ਨੰਦ ਦੇ ਪੋਤੇ ਵਿਨੈ ਪ੍ਰਕਾਸ਼ ਅੰਚਲ, ਭਾਜਪਾ ਆਗੂ ਦੇਵੇਂਦਰ ਯਾਦਵ, ਭਾਜਪਾ ਆਗੂ ਬੱਬਨ ਰਾਜਭਰ ਦਾ ਭਰਾ ਲੱਲਣ ਰਾਜਭਰ ਚੋਣ ਹਾਰ ਗਏ ਹਨ।

Share