ਯੂ.ਪੀ. ਦੀ ਸਪੈਸ਼ਲ ਟਾਸਕ ਫੋਰਸ ਵੱਲੋਂ 4 ਕਰੋੜ ਦੀ ਨਕਲੀ ਕੋਰੋਨਾ ਵੈਕਸੀਨ ਬਰਾਮਦ; 5 ਗਿ੍ਰਫ਼ਤਾਰ

169
Share

ਵਾਰਾਨਸੀ, 3 ਫਰਵਰੀ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਵਾਰਾਨਸੀ ’ਚੋਂ ਪੰਜ ਲੋਕਾਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਕੋਲੋਂ ਵੱਡੀ ਪੱਧਰ ’ਤੇ ਨਕਲੀ ਕੋਰੋਨਾ ਵੈਕਸੀਨ ਦੇ ਟੀਕੇ ਬਰਾਮਦ ਕੀਤੇ ਹਨ। ਏ.ਡੀ.ਜੀ. ਐੱਸ.ਟੀ.ਐੱਫ. ਅਨੁਸਾਰ ਐੱਸ.ਟੀ.ਐੱਫ. ਵਾਰਾਨਸੀ ਵੱਲੋਂ ਲੰਕਾ ਪੁਲਿਸ ਥਾਣੇ ਅਧੀਨ ਆਉਂਦੇ ਰੋਹਿਤ ਨਗਰ ’ਚ ਛਾਪੇਮਾਰੀ ਕਰਕੇੇ ਨਕਲੀ ਕੋਵੀਸ਼ੀਲਡ ਅਤੇ ਜ਼ਾਈਕੋਵ ਡੀ ਟੀਕਿਆਂ ਦੇ ਨਾਲ ਕੋਵਿਡ ਟੈਸਟਿੰਗ ਕਿੱਟਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ, ਜਿਸ ਦੀ ਕੀਮਤ 4 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਰਾਕੇਸ਼ ਥਵਾਨੀ, ਸੰਦੀਪ ਸ਼ਰਮਾ ਤੇ ਅਰੁਣੇਸ਼ ਵਿਸ਼ਵਕਰਮਾ ਵਾਸੀ ਵਾਰਾਣਸੀ, ਲਕਸ਼ੈ ਜਾਵਾ (ਦਿੱਲੀ) ਤੇ ਸ਼ਮਸ਼ੇਰ (ਬਲੀਆ) ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਕੋਲੋਂ ਜਾਅਲੀ ਟੈਸਟਿੰਗ ਕਿੱਟਾਂ, ਨਕਲੀ ਕੋਵੀਸ਼ੀਲਡ ਵੈਕਸੀਨ, ਨਕਲੀ ਜ਼ਾਇਕੋਵ ਡੀ ਵੈਕਸੀਨ, ਪੈਕਿੰਗ ਮਸ਼ੀਨ, ਖਾਲੀ ਸ਼ੀਸ਼ੀਆਂ, ਸਵੈਬ ਸਟਿਕਾਂ ਬਰਾਮਦ ਕੀਤੀਆਂ ਹਨ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਨਕਲੀ ਟੀਕੇ ਅਤੇ ਟੈਸਟਿੰਗ ਕਿੱਟਾਂ ਬਣਾ ਕੇ ਦਿੱਲੀ ਵਾਸੀ ਲਕਸ਼ੈ ਜਾਵਾ ਨੂੰ ਸਪਲਾਈ ਕਰਦੇ ਸਨ, ਜੋ ਆਪਣੇ ਨੈੱਟਵਰਕ ਰਾਹੀਂ ਵੱਖ-ਵੱਖ ਰਾਜਾਂ ਨੂੰ ਸਪਲਾਈ ਕਰਦਾ ਸੀ।

Share