ਯੂ.ਪੀ. ’ਚ ਦੁਰਗਾ ਪੂਜਾ ਵਾਲੇ ‘ਪੰਡਾਲ’ ’ਚ ਅੱਗ ਲੱਗਣ ਕਾਰਨ 5 ਮੌਤਾਂ, 64 ਜ਼ਖ਼ਮੀ

51
ਅੱਗ ਲੱਗਣ ਕਾਰਨ ਸੜਿਆ ਹੋਇਆ ਪੰਡਾਲ।
Share

ਭਦੋਹੀ (ਉੱਤਰ ਪ੍ਰਦੇਸ਼), 3 ਅਕਤੂਬਰ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਭਦੋਹੀ ਵਿੱਚ ਰਾਤ ਐਤਵਾਰ ਦੁਰਗਾ ਪੂਜਾ ਵਾਲੇ ‘ਪੰਡਾਲ’ ਵਿੱਚ ਡਿਜੀਟਲ ਸ਼ੋਅ ਦੌਰਾਨ ਹੈਲੋਜੈਨ ਲਾਈਟ ਜ਼ਿਆਦਾ ਗਰਮ ਹੋਣ ਕਾਰਨ ਅੱਗ ਲੱਗਣ ਕਾਰਨ ਘੱਟੋ ਘੱਟ ਤਿੰਨ ਜਣਿਆਂ ਦੀ ਮੌਤ ਹੋ ਜਦਕਿ ਹਾਦਸੇ ਵਿੱਚ 64 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਐਤਵਾਰ ਰਾਤ ਅੱਗ ਲੱਗਣ ਦੀ ਘਟਨਾ ਉਦੋਂ ਵਾਪਰੀ ਡਿਜੀਟਲ ਸ਼ੋਅ ਦੌਰਾਨ ਪੰਡਾਲ ਵਿੱਚ ਲਗਪਗ 300-400 ਵਿਅਕਤੀ ਮੌਜੂਦ ਸਨ। ਜ਼ਿਲ੍ਹਾ ਮੈਜਿਸਟਰੇਟ ਗੁਰਾਂਗ ਰਾਠੀ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਔਰਾਈ ਥਾਣੇ ਅਧੀਨ ਪਿੰਡ ਨਥੂਆ ਵਿੱਚ ਐਤਵਾਰ ਰਾਤ ਲਗਪਗ 9.30 ਵਾਪਰੀ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਕੁੱਲ 67 ਵਿਅਕਤੀ ਜ਼ਖ਼ਮੀ ਹੋਏ ਸਨ ਜਿਨ੍ਹਾਂ ਵਿੱਚ ਤਿੰਨ ਅੰਕੁਸ਼ ਸੋਨੀ (12), ਜਯਾ ਦੇਵੀ (45) ਅਤੇ ਨਵੀਨ (10) ਦੀ ਮੌਤ ਹੋ ਗਈ। ਉਨ੍ਹਾ ਮੁਤਾਬਕ ਸਾਰੇ ਜ਼ਖ਼ਮੀਆਂ ਦੀ ਪਛਾਣ ਹੋ ਗਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਕੋਲ ਉਨ੍ਹਾਂ ਦੀ ਸੂੁਚੀ ਹੈ। ਅਧਿਕਾਰੀ ਨੇ ਦੱਸਿਆ ਕਿ ਪੰਡਾਲ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਸਨ। ਉਨ੍ਹਾਂ ਦੱਸਿਆ ਕਿ ਜਾਂਚ ਟੀਮ ਅੱਗ ਲੱਗਣ ਦਾ ਕਾਰਨ ਹੈਲੋਜੈੱਨ ਲਾਈਟ ਦਾ ਜ਼ਿਆਦਾ ਗਰਮ ਹੋਣਾ ਹੈ। ਇਸ ਤੋਂ ਪਹਿਲਾਂ ਐਤਵਾਰ ਜ਼ਿਲ੍ਹਾ ਮੈਜਿਸਟਰੇਟ ਦੱਸਿਆ ਸੀ ਜ਼ਖ਼ਮੀਆਂ ਵਿੱਚੋਂ 9 ਨੂੰ ਸਥਾਨਕ ਹਸਪਤਾਲ ਵਿੱਚ ਜਦਕਿ ਬੁਰੀ ਤਰ੍ਹਾਂ ਝੁਲਸੇ 33 ਜਣਿਆਂ ਨੂੰ ਵਾਰਾਣਸੀ ਦੇ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਐੱਸਪੀ ਅਨਿਲ ਕੁਮਾਰ ਨੇ ਕਿਹਾ ਕਿ ਇਸ ਸਬੰਧ ਵਿੱਚ ਔਰਾਈ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਮਿ੍ਰਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।

Share