ਯੂ.ਪੀ. ਅਦਾਲਤ ਵੱਲੋਂ ਸਮਿ੍ਰਤੀ ਇਰਾਨੀ ਖ਼ਿਲਾਫ਼ ਕੇਸ ਦੀ ਅਗਲੀ ਸੁਣਵਾਈ 11 ਨੂੰ

539
Share

-ਨਿਸ਼ਾਨੇਬਾਜ਼ ਵੰਤਿਕਾ ਸਿੰਘ ਵੱਲੋਂ ਕੇਂਦਰੀ ਮੰਤਰੀ ਤੇ ਦੋ ਹੋਰਨਾਂ ’ਤੇ ਪੈਸੇ ਮੰਗਣ ਦੇ ਲਾਏ ਗਏ ਹਨ ਦੋਸ਼
ਸੁਲਤਾਨਪੁਰ, 2 ਜਨਵਰੀ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੀ ਇੱਕ ਅਦਾਲਤ ਨੇ ਨਿਸ਼ਾਨੇਬਾਜ਼ ਵੰਤਿਕਾ ਸਿੰਘ ਵੱਲੋਂ ਕੇਂਦਰੀ ਮੰਤਰੀ ਸਮਿ੍ਰਤੀ ਇਰਾਨੀ ਅਤੇ ਦੋ ਹੋਰਨਾਂ ਖ਼ਿਲਾਫ਼ ਦਾਇਰ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 11 ਜਨਵਰੀ ਮਿਥੀ ਹੈ। ਵੰਤਿਕਾ ਵੱਲੋਂ ਉਕਤ ਕੇਂਦਰੀ ਮੰਤਰੀ ਅਤੇ ਦੋ ਹੋਰਨਾਂ ’ਤੇ ਕੇਂਦਰੀ ਮਹਿਲਾ ਕਮਿਸ਼ਨ ਦੀ ਮੈਂਬਰ ਬਣਾਉਣ ਬਦਲੇ ਕਥਿਤ ਪੈਸੇ ਮੰਗਣ ਦੇ ਦੋਸ਼ ਲਾਏ ਗਏ ਹਨ। ਸੁਲਤਾਨਪੁਰ ਦੇ ਐੱਮ.ਪੀ.-ਐੱਮ.ਐੱਲ.ਏ. ਅਦਾਲਤ ਨੇ ਇਹ ਤੈਅ ਕਰਨਾ ਸੀ ਕਿ ਕੀ ਇਹ ਮਾਮਲਾ ਉਸ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਵੰਤਿਕਾ ਸਿੰਘ ਵਕੀਲ ਨੇ ਰੋਹਿਤ ਤਿ੍ਰਪਾਠੀ ਨੇ ਦੱਸਿਆ ਵਧੀਕ ਸੈਸ਼ਨ ਜੱਜ ਪੀ.ਕੇ. ਜਯੰਤ ਨੇ ਦਾਇਰ ਪਟੀਸ਼ਨ ’ਤੇ ਦਲੀਲਬਾਜ਼ੀ ਲਈ ਸੁਣਵਾਈ ਵਾਸਤੇ 11 ਜਨਵਰੀ ਤਰੀਕ ਮਿੱਥੀ ਹੈ।

Share