ਯੂ.ਕੇ. ਦੀ ਵਿਰੋਧੀ ਲੇਬਰ ਪਾਰਟੀ ਵੱਲੋਂ ਬੌਰਿਸ ਜੌਹਨਸਨ ਨੂੰ ਭਾਰਤ ਫੇਰੀ ਰੱਦ ਕਰਨ ਦਾ ਸੱਦਾ

430
Prime Minister Boris Johnson
Share

ਲੰਡਨ, 18 ਅਪ੍ਰੈਲ (ਪੰਜਾਬ ਮੇਲ)- ਬਿ੍ਰਟੇਨ ਦੀ ਵਿਰੋਧੀ ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਆਪਣੀ ਅਗਾਮੀ ਭਾਰਤ ਫੇਰੀ ਰੱਦ ਕਰਨ ਦਾ ਸੱਦਾ ਦਿੱਤਾ ਹੈ। ਜੌਹਨਸਨ ਦਾ ਭਾਰਤ ਦੌਰਾ ਅਗਲੇ ਐਤਵਾਰ ਤੋਂ ਸ਼ੁਰੂ ਹੋਣਾ ਹੈ ਤੇ ਵਿਰੋਧੀ ਪਾਰਟੀ ਨੇ ਮੁਲਕ ’ਚ ਕੋਵਿਡ-19 ਦਾ ਨਵਾਂ ਵੇਰੀਐਂਟ (ਰੂਪ) ਸਾਹਮਣੇ ਆਉਣ ਮਗਰੋਂ ਪ੍ਰਧਾਨ ਮੰਤਰੀ ਨੂੰ ਆਪਣੀ ਤਜਵੀਜ਼ਤ ਫੇਰੀ ਰੱਦ ਕਰਨ ਲਈ ਕਿਹਾ ਹੈ। ਪਬਲਿਕ ਹੈੱਲਥ ਇੰਗਲੈਂਡ ਨੇ ਯੂ.ਕੇ. ਵਿਚ ਪਿਛਲੇ ਮਹੀਨੇ ‘ਡਬਲ ਮਿਊਟੈਂਟ’ ਭਾਰਤੀ ਵੇਰੀਐਂਟ ਦੇ 77 ਕੇਸ ਡਿਟੈਕਟ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

Share