ਯੂ.ਕੇ. ਦਾਖਲ ਹੋ ਰਹੀ ਕਿਸ਼ਤੀ ’ਚੋਂ ਇਕ ਟਨ ਦੇ ਕਰੀਬ ਕੋਕੀਨ ਬਰਾਮਦ

48
Share

-80 ਮਿਲੀਅਨ ਪੌਂਡ ਤੋਂ ਵੱਧ ਹੈ ਫੜੀ ਗਈ ਕੋਕੀਨ ਦੀ ਕੀਮਤ
ਲੰਡਨ, 29 ਜੂਨ (ਮਨਦੀਪ ਖੁਰਮੀ/ਪੰਜਾਬ ਮੇਲ)- ਸਮੁੰਦਰੀ ਰਾਸਤੇ ਤੋਂ ਯੂ.ਕੇ. ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਇਕ ਕਿਸ਼ਤੀ ਵਿਚੋਂ ਇਕ ਟਨ ਦੇ ਕਰੀਬ ਕੋਕੀਨ ਬਰਾਮਦ ਕੀਤੀ ਗਈ ਹੈ, ਜਿਸਦੀ ਕੀਮਤ 80 ਮਿਲੀਅਨ ਪੌਂਡ ਤੋਂ ਵੱਧ ਹੈ। ਕੋਕੀਨ ਵਰਗੇ ਕਲਾਸ-ਏ ਦੇ ਨਸ਼ਿਆਂ ਦੀ ਖੇਪ ਨਾਲ ਭਰੀ ਇਹ ਕਿਸ਼ਤੀ ਕੈਰੇਬੀਅਨ ਤੋਂ ਆ ਰਹੀ ਸੀ।
ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਬਿ੍ਰਟੇਨ ਆ ਰਹੀ ਸੀ, ਜਿਸ ਦੌਰਾਨ ਕਸਟਮ ਅਧਿਕਾਰੀਆਂ ਨੇ ਇਸਨੂੰ ਘੇਰ ਲਿਆ। ਨੈਸ਼ਨਲ ਕ੍ਰਾਈਮ ਏਜੰਸੀ ਅਤੇ ਸਪੇਨ ਦੀ ਨੈਸ਼ਨਲ ਪੁਲਸ ਵਲੋਂ ਕੀਤੀ ਗਈ ਇਸ ਕਾਰਵਾਈ ’ਚ ਪੰਜ ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਨਸ਼ੀਲੇ ਪਦਾਰਥਾਂ ਦੀ ਇਸ ਬਰਾਮਦੀ ਨੂੰ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੀ ਵਿਆਪਕ ਜਾਂਚ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿਚ 1.6 ਟਨ ਹੈ, 45,000 ਯੂਰੋ ਅਤੇ ਚਾਰ ਕਿਸ਼ਤੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ।

Share