ਯੂ.ਕੇ. ਤੋਂ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਪੁੱਜੇ 20 ਕਰੋਨਾ ਪਾਜ਼ੀਟਿਵ ਯਾਤਰੀ

248
Novel coronavirus concept. Professional doctor or lab technician testing vibe of novel (new) corona virus in lab, identified in Wuhan, Hubei Province, China, medical and healthcare.
Share

-ਤੇਲੰਗਾਨਾ ’ਚ ਯੂ.ਕੇ. ਤੋਂ ਪੁੱਜੇ 358 ਯਾਤਰੀਆਂ ਦਾ ਪਤਾ ਲਾਉਣ ’ਚ ਜੁਟਿਆ ਪ੍ਰਸ਼ਾਸਨ
ਨਵੀਂ ਦਿੱਲੀ, 22 ਦਸੰਬਰ (ਪੰਜਾਬ ਮੇਲ)- ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਯੂ.ਕੇ. ਤੋਂ ਪੁੱਜਣ ਵਾਲੇ 20 ਯਾਤਰੀਆਂ ਦੀਆਂ ਕਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਜਾਣਕਾਰੀ ਮੁਤਾਬਕ ਦਿੱਲੀ ’ਚ 6, ਅੰਮਿ੍ਰਤਸਰ ’ਚ 8, ਕੋਲਕਾਤਾ ਵਿੱਚ 2 ਤੇ ਅਹਿਮਦਾਬਾਦ ਵਿਚ 4 ਯਾਤਰੀਆਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ। ਜ਼ਿਕਰਯੋਗ ਹੈ ਕਿ ਲੰਡਨ ਤੋਂ ਅੰਮਿ੍ਰਤਸਰ ਪੁੱਜੀ ਹਵਾਈ ਉਡਾਣ ’ਚ 264 ਯਾਤਰੀ ਸਵਾਰ ਸਨ। ਇਸੇ ਤਰ੍ਹਾਂ ਪਿਛਲੇ ਇੱਕ ਹਫ਼ਤੇ ਵਿਚ ਤੇਲੰਗਾਨਾ ’ਚ ਯੂ.ਕੇ. ਤੋਂ ਕੁੱਲ 358 ਯਾਤਰੀ ਪੁੱਜੇ ਹਨ।
ਲੰਡਨ ਤੋਂ ਪਰਤਣ ਵਾਲੇ ਯਾਤਰੀ ਦੇ ਸੈਂਪਲਾਂ ਦੀ ਹੋਵੇਗੀ ਜੈਨੋਮਿਕ ਜਾਂਚ
ਚੇਨੱਈ: ਇੱਥੇ ਦਿੱਲੀ ਰਾਹੀਂ ਪੁੱਜਣ ਵਾਲੇ ਲੰਡਨ ਦੇ ਇੱਕ ਯਾਤਰੀ ਦੀ ਕਰੋਨਾਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸਦੇ ਸੈਂਪਲ ਦੇ ਜੀਨੋਮ ਦੀ ਜਾਂਚ ਕੀਤੀ ਜਾਵੇਗੀ, ਤਾਂ ਕਿ ਇਸ ਗੱਲ ਦਾ ਪਤਾ ਲਾਇਆ ਜਾ ਸਕੇ ਕਿ ਕਿਤੇ ਇਸ ਦਾ ਮੇਲ ਯੂ.ਕੇ. ਵਿਚ ਸਾਹਮਣੇ ਆਏ ਕਰੋਨਾਵਾਇਰਸ ਦੇ ਨਵੇਂ ਘਾਤਕ ਰੂਪ ਨਾਲ ਤਾਂ ਨਹੀਂ ਹੋ ਰਿਹਾ।

Share