ਯੂ.ਕੇ. ਤੇ ਆਇਰਲੈਂਡ ‘ਚ 128 ਸਿਨੇਮਾ ਘਰ ਬੰਦ ਕਰ ਸਕਦੈ ਹੈ ਸਿਨੇਵਰਲਡ!

657
Share

ਲੰਡਨ, 4 ਅਕਤੂਬਰ (ਪੰਜਾਬ ਮੇਲ)- ਕੋਰੋਨਾਵਾਇਰਸ ਕਰਕੇ ਸਿਨੇਮਾ ਘਰਾਂ ‘ਤੇ ਵੀ ਸੰਕਟ ਦੇ ਬੱਦਲ ਛਾਏ ਹੋਏ ਹਨ। ਯੂ.ਕੇ. ਵਿਚ ਵੀ ਕਾਫੀ ਸਿਨੇਮਿਆਂ ਦੀ ਵਿੱਤੀ ਹਾਲਤ ਤਰਸਯੋਗ ਬਣੀ ਹੋਈ ਹੈ। ਇਸੇ ਖੇਤਰ ਵਿਚ ਸਿਨੇਵਰਲਡ ਦੀ ਦੇਸ਼ ਵਿਚ ਸਿਨੇਮਾਂ ਘਰਾਂ ਦੀ ਵੱਡੀ ਚੇਨ ਹੈ। ਪਰ ਹੁਣ ਆਰਥਿਕ ਮੰਦੀ ਕਰਕੇ ਰਿਪੋਰਟਾਂ ਮੁਤਾਬਕ, ਸਿਨੇਵਰਲਡ ਯੂ.ਕੇ. ਅਤੇ ਆਇਰਲੈਂਡ ‘ਚ ਆਪਣੇ ਸਾਰੇ 128 ਸਿਨੇਮਾ ਘਰਾਂ ਨੂੰ ਬੰਦ ਕਰ ਸਕਦਾ ਹੈ, ਜਿਸ ਨਾਲ ਹਜ਼ਾਰਾਂ ਨੌਕਰੀਆਂ ਖਤਰੇ ਵਿਚ ਪੈ ਸਕਦੀਆਂ ਹਨ।
ਸਿਨੇਮਾ ਚੇਨ ਇਸ ਫੈਸਲੇ ਦੀ ਘੋਸ਼ਣਾ ਕਰ ਸਕਦੀ ਹੈ, ਜਿਸ ਨਾਲ ਜਲਦੀ ਹੀ 5,500 ਨੌਕਰੀਆਂ ਜੋਖਮ ਵਿਚ ਪੈ ਜਾਣਗੀਆਂ। ਸਿਨੇਵਰਲਡ ਗਰੁੱਪ ਪੀ.ਐੱਲ.ਸੀ., ਜੋ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਸਿਨੇਮਾ ਚੇਨ ਹੈ, ਦੇ ਮਾਲਕ ਇਸ ਸੰਬੰਧ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਸੱਭਿਆਚਾਰ ਮੰਤਰੀ ਓਲੀਵਰ ਡਾਉਡਨ ਨੂੰ ਲਿਖਣ ਦੀ ਤਿਆਰੀ ਕਰ ਰਹੇ ਹਨ ਕਿ ਇਹ ਉਦਯੋਗ ਹੁਣ ‘ਅਯੋਗ’ ਹੋ ਗਿਆ ਹੈ। ਇਸ ਸਥਿਤੀ ਲਈ ਸਿਨੇਵਰਲਡ ਦੇ ਮੁਖੀਆਂ ਨੇ ਕੋਰੋਨਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਵੱਡੇ ਬਜਟ ਦੀਆਂ ਫਿਲਮਾਂ ਦੇ ਅਗਲੇ ਸਾਲ ਤੱਕ ਮੁਲਤਵੀ ਹੋਣ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਜਿਸ ਵਿਚ ਜੇਮਜ਼ ਬਾਂਡ ਦੀ ਨਵੀਂ ਫਿਲਮ ‘ਨੋ ਟਾਈਮ ਟੂ ਡਾਈ’ ਦੀ ਰਿਲੀਜ਼ ਤਰੀਕ ਅਪ੍ਰੈਲ 2021 ਤੱਕ ਮੁਲਤਵੀ ਹੋ ਗਈ ਹੈ।
ਇਸਦੇ ਨਾਲ ਹੀ ਦੂਜੀ ਵੱਡੀ ਫਿਲਮ ਫਾਸਟ ਐਂਡ ਫਿਊਰੀਅਸ ਸੀਕੁਅਲ-9 ਵੀ 28 ਮਈ, 2021 ਤੱਕ ਰਿਲੀਜ਼ ਹੋਵੇਗੀ। ਅਜਿਹੀਆ ਵੱਡੀਆਂ ਫਿਲਮਾਂ ਹੀ ਸਿਨੇਮਾ ਘਰਾਂ ਲਈ ਕਮਾਈ ਦਾ ਸਾਧਨ ਹੁੰਦੀਆਂ ਹਨ ਪਰ ਹੁਣ ਇਨ੍ਹਾਂ ਦੇ ਮੁਲਤਵੀ ਹੋਣ ਕਾਰਨ ਇਸ ਚੇਨ ‘ਤੇ ਵਿੱਤੀ ਸੰਕਟ ਆ ਸਕਦਾ ਹੈ। ਸਿਨੇਵਰਲਡ ਨੇ ਵਾਇਰਸ ਕਰਕੇ ਹੋਈ ਤਾਲਾਬੰਦੀ ਕਾਰਨ ਸਾਲ ਦੇ ਪਹਿਲੇ ਅੱਧ ‘ਚ 1.3 ਬਿਲੀਅਨ ਦੇ ਨੁਕਸਾਨ ਬਾਰੇ ਦੱਸਿਆ ਹੈ। ਸਿਨੇਵਰਲਡ ਅਗਲੇ ਸਾਲ ਵੱਡੇ ਬਲਾਕਬਸਟਰ ਰੀਲੀਜ਼ਾਂ ਦੇ ਨਾਲ ਹੀ ਮੁੜ ਖੋਲ੍ਹਣ ਲਈ ਵਿਚਾਰ ਕਰੇਗਾ।


Share