ਯੂ.ਕੇ. ‘ਚ ਭਾਰਤੀ ਮੂਲ ਦੇ ਕਾਰੋਬਾਰੀ ਨੂੰ ਚੁਣਿਆ ਡਿਪਟੀ ਮੇਅਰ

469
Share

ਲੰਡਨ, 10 ਸਤੰਬਰ (ਪੰਜਾਬ ਮੇਲ)-ਯੂ.ਕੇ. ਵਿਚ ਭਾਰਤੀ ਮੂਲ ਦਾ ਕਾਰੋਬਾਰੀ ਡਿਪਟੀ ਮੇਅਰ ਚੁਣਿਆ ਗਿਆ ਹੈ। ਸੁਨੀਲ ਚੋਪੜਾ ਦੂਜੀ ਵਾਰ ਸਾਊਥਵਾਰਕ (ਲੰਡਨ ਬੌਰੋ) ਤੋਂ ਡਿਪਟੀ ਮੇਅਰ ਚੁਣੇ ਗਏ ਹਨ। ਇਸ ਤੋਂ ਪਹਿਲਾਂ ਉਹ 2014-15 ਵਿਚ ਮੇਅਰ ਵੀ ਰਹਿ ਚੁੱਕੇ ਹਨ। ਜਦਕਿ 2013-14 ਵਿਚ ਡਿਪਟੀ ਮੇਅਰ ਰਹਿ ਚੁੱਕੇ ਹਨ। ਨਵੀਂ ਦਿੱਲੀ ਦੇ ਜੰਮਪਲ ਚੋਪੜਾ ਭਾਰਤੀ ਓਵਰਸੀਜ਼ ਕਾਂਗਰਸ, ਲੰਡਨ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ, ਜਿਸ ਇਲਾਕੇ ਤੋਂ ਉਹ ਚੁਣੇ ਗਏ ਹਨ ਉੱਥੇ ਭਾਰਤੀ ਮੂਲ ਦੇ ਸਿਰਫ਼ ਦੋ ਫ਼ੀਸਦ ਲੋਕ ਰਹਿੰਦੇ ਹਨ। ਚੋਪੜਾ ਪਿਛਲੇ 40 ਸਾਲਾਂ ਤੋਂ ਲੰਡਨ ਵਿਚ ਰਹਿ ਰਹੇ ਹਨ।


Share