ਯੂ.ਕੇ. ’ਚ ਪੰਜਾਬੀ ਨੂੰ ਧੋਖਾਧੜੀ ਦੇ ਦੋਸ਼ਾਂ ਤਹਿਤ ਜੁਰਮਾਨਾ ਅਦਾ ਕਰਨ ਜਾਂ 4 ਸਾਲ ਵਾਧੂ ਕੈਦ ਭੁਗਤਣ ਦੇ ਆਦੇਸ਼

72
Share

ਲੰਡਨ, 1 ਜੁਲਾਈ (ਪੰਜਾਬ ਮੇਲ)- ਬਰਤਾਨੀਆ ’ਚ ਪੰਜਾਬੀ ਮੂਲ ਦੇ ਚਰਨਜੀਤ ਸਿੰਘ ਸੰਧੂ ਨੂੰ 1,704,564 ਪੌਂਡ ਦੀ ਧੋਖਾਧੜੀ ਦੇ ਦੋਸ਼ਾਂ ਤਹਿਤ ਅਦਾਲਤ ਨੇ 3,91,680 ਬਿ੍ਰਟਿਸ਼ ਪੌਂਡ ਜੁਰਮਾਨਾ ਅਦਾ ਕਰਨ ਜਾਂ ਚਾਰ ਸਾਲ ਕੈਦ ਦੀ ਵਾਧੂ ਸਜ਼ਾ ਭੁਗਤਣ ਦੇ ਆਦੇਸ਼ ਦਿੱਤੇ ਹਨ। ਬਰਤਾਨੀਆ ਦੀ ‘ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ’ (ਸੀ.ਪੀ.ਐੱਸ.) ਵੱਲੋਂ ਕਿਹਾ ਗਿਆ ਕਿ 31 ਸਾਲਾ ਚਰਨਜੀਤ ਸਿੰਘ ਸੰਧੂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕਈ ਘਪਲੇ ਕਰਨ ਅਤੇ ਲੋਕਾਂ ਨਾਲ 1,704,564 ਪੌਂਡ ਦੀ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ। ਸੀ.ਪੀ.ਐੱਸ. ਨੇ ਥੇਮਸ ਵੈਲੀ ਪੁਲਿਸ ਅਤੇ ਸਿਟੀ ਆਫ ਲੰਡਨ ਪੁਲਿਸ ਨਾਲ ਮਿਲ ਕੇ ਡੂੰਘੀ ਛਾਣਬੀਣ ਕਰਨ ਤੋਂ ਬਾਅਦ ਉਸ ਦੀ ਸਾਰੀ ਜਾਇਦਾਦ ਜ਼ਬਤ ਕਰਨ ਲਈ ਅਦਾਲਤ ਨੇ ਆਦੇਸ਼ ਦਿੱਤੇ ਹਨ। ਸੰਧੂ ’ਤੇ ਦਸੰਬਰ 2017 ’ਚ ਲੋਕਾਂ ਨਾਲ ਠੱਗੀ ਕਰਨ ਦੇ ਦੋ ਮੁਕੱਦਮੇ ਚੱਲੇ ਸਨ, ਜਿਨ੍ਹਾਂ ਵਿਚ ਉਸ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਹੋਈ ਸੀ। ਅਦਾਲਤ ਦੀ ਕਾਰਵਾਈ ਮੁਤਾਬਕ ਚਰਨਜੀਤ ਸੰਧੂ ਕੋਲ 3,91,680 ਪੌਂਡ ਦੀ ਜਾਇਦਾਦ ਹੈ, ਜਿਸ ਵਿਚ ਮਹਿੰਗੀਆਂ ਘੜੀਆਂ, ਜਿਨ੍ਹਾਂ ਦੀ ਕੀਮਤ ਕ੍ਰਮਵਾਰ 72000 ਪੌਂਡ, 22000 ਅਤੇ 4000 ਪੌਂਡ ਹੈ।

Share