ਯੂ.ਕੇ. ‘ਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਕਿਸ਼ਤੀ ਵਿਚ ਸਵਾਰ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ, ਇਕ ਲਾਪਤਾ

662
Share

ਯੂ.ਕੇ., 29 ਅਕਤੂਬਰ (ਪੰਜਾਬ ਮੇਲ)- ਯੂ.ਕੇ. ਦਾਖਲ ਹੋਣ ਲਈ ਇਕ ਕਿਸ਼ਤੀ ਵਿਚ ਸਵਾਰ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ, ਜਦ ਕਿ ਇਕ ਲਾਪਤਾ ਹੈ | ਈਰਾਨ ਦੇ ਰਹਿਣ ਵਾਲੇ ਉਕਤ ਪਰਿਵਾਰ ਵਲੋਂ ਇੰਗਲਿਸ਼ ਚੈਨਲ ਰਾਹੀਂ ਯੂ.ਕੇ. ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ | ਮਰਨ ਵਾਲਿਆਂ ਵਿਚ 35 ਸਾਲਾ ਰਸਲ ਇਰਾਨ ਨੇਜਾਦ, 35 ਸਾਲਾ ਸ਼ਿਵਾ ਮੁਹੰਮਦ ਪਾਨਾਹੀ, 9 ਸਾਲਾ ਅਨੀਤਾ ਅਤੇ 6 ਸਾਲਾ ਅਰਮਿਨ ਸ਼ਾਮਿਲ ਹੈ, ਜਦ ਕਿ ਉਨ੍ਹਾਂ ਦਾ 15 ਸਾਲਾ ਨਾਬਾਲਗ ਅਰਤਿਨ ਅਜੇ ਲਾਪਤਾ ਹੈ | ਕਿਸ਼ਤੀ ਹਾਦਸੇ ਵਿਚ ਜਖ਼ਮੀ ਹੋਏ 15 ਹੋਰ ਸ਼ਰਨਾਰਥੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ | ਇਸ ਘਟਨਾ ਦੀ ਫਰੈਂਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ | ਪੀੜਤ ਪਰਿਵਾਰ ਪੱਛਮੀ ਇਰਨਾ ਦੇ ਸ਼ਹਿਰ ਸਰਦਸ਼ਤ ਦਾ ਰਹਿਣ ਵਾਲਾ ਸੀ | ਉਕਤ ਪਰਿਵਾਰ ਨੇ ਯੂ.ਕੇ. ਦਾਖਲ ਹੋਣ ਲਈ 21600 ਪੌਾਡ ਅਦਾ ਕੀਤੇ ਸਨ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵੀ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |


Share