ਯੂ.ਕੇ. ’ਚ ਕੋਵਿਡ-19 ਦੇ ਨਵੇਂ ਰੂਪ ਦੀ ਦਹਿਸ਼ਤ ਵਿਚਾਲੇ ਸੈਂਸੈਕਸ 1407 ਅੰਕ ਡਿੱਗਿਆ

481
Share

-ਇਕ ਦਿਨ ਵਿਚ ਨਿਵੇਸ਼ਕਾਂ ਦੀ ਕਰੀਬ 7000 ਅਰਬ ਰੁਪਏ ਦੀ ਪੂੰਜੀ ਡੁੱਬੀ
ਵਿਸ਼ਵ ਬਾਜ਼ਾਰ ’ਚ ਦਹਿਸ਼ਤ
ਮੁੰਬਈ, 21 ਦਸੰਬਰ (ਪੰਜਾਬ ਮੇਲ)- ਯੂ.ਕੇ. ਵਿਚ ਕੋਵਿਡ-19 ਦਾ ਨਵਾਂ ਰੂਪ, ਜੋ ਤੇਜ਼ੀ ਨਾਲ ਫੈਲ ਰਿਹਾ ਹੈ ਤੋਂ ਪੈਦਾ ਹੋਈ ਦਹਿਸ਼ਤ ਵਿਚਾਲੇ ਸੋਮਵਾਰ ਨੂੰ ਸੈਂਸੈਕਸ 1407 ਅੰਕ ਡਿੱਗ ਗਿਆ। ਇਸ ਨਾਲ ਵਿਸ਼ਵ ਬਾਜ਼ਾਰ ’ਚ ਜ਼ਬਰਦਸਤ ਖਰੀਦੋ-ਫਰੋਖ਼ਤ ਦਾ ਸਿਲਸਿਲਾ ਸ਼ੁਰੂ ਹੋਣ ਨਾਲ ਸਥਾਨਕ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਸੈਂਸੈਕਸ 1406.73 ਅੰਕ ਜਾਂ ਤਿੰਨ ਫੀਸਦੀ ਦੇ ਨੁਕਸਾਨ ਨਾਲ 45,553.96 ਅੰਕਾਂ ’ਤੇ ਬੰਦ ਹੋਇਆ। ਸੈਂਸੈਕਸ ਦੇ ਸਾਰੇ ਸ਼ੇਅਰ ਨੁਕਸਾਨ ਵਿਚ ਰਹੇ। ਓਨ.ਜੀ.ਸੀ. ਦੇ ਸ਼ੇਅਰ ਵਿਚ 9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਏ.ਬੀ.ਸੀ.ਆਈ., ਐੱਨ.ਟੀ.ਪੀ.ਸੀ., ਆਈ.ਟੀ.ਸੀ., ਐਕਸਿਸ ਬੈਂਕ ਅਤੇ ਪਾਵਰਗਿ੍ਰਡ ਦੇ ਸ਼ੇਅਰ ਵੀ 7 ਫੀਸਦੀ ਡਿੱਗ ਗਏ। ਰਿਲਾਇੰਸ ਸਕਿਓਰਿਟੀਜ਼ ਦੇ ਰਣਨੀਤੀਕਾਰ ਵਿਨੋਦ ਮੋਦੀ ਨੇ ਕਿਹਾ, ‘ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਜ਼ਬਰਦਸਤ ਖਰੀਦੋ-ਫਰੋਖ਼ਤ ਦਾ ਦਬਾਅ ਵੇਖਣ ਨੂੰ ਮਿਲਿਆ। ਇਕ ਦਿਨ ਵਿਚ ਨਿਵੇਸ਼ਕਾਂ ਦੀ ਕਰੀਬ 7000 ਅਰਬ ਰੁਪਏ ਦੀ ਪੂੰਜੀ ਡੁੱਬ ਗਈ।

Share