ਯੂ.ਕੇ. ‘ਚ ਕੋਰੋਨਾ ਨੇ 24 ਘੰਟਿਆਂ ‘ਚ 17,540 ਹੋਰ ਲੋਕ ਨੂੰ ਲਿਆ ਲਪੇਟੇ ‘ਚ

618

ਗਲਾਸਗੋ, 9 ਅਕਤੂਬਰ (ਪੰਜਾਬ ਮੇਲ)- ਯੂਕੇ ‘ਚ ਕੋਰੋਨਾਵਾਇਰਸ ਫਿਰ ਤੋਂ ਆਪਣਾ ਪ੍ਰਕੋਪ ਦਿਖਾ ਰਿਹਾ ਹੈ। ਵੱਧ ਰਹੇ ਕੇਸਾਂ ਦੀ ਗਿਣਤੀ ‘ਚ 24 ਘੰਟਿਆਂ ਦੌਰਾਨ 17,540 ਹੋਰ ਸਕਾਰਾਤਮਕ ਟੈਸਟ ਸ਼ਾਮਿਲ ਹੋਏ ਹਨ। ਇਹ ਗਿਣਤੀ ਕੋਰੋਨਾਵਾਇਰਸ ਮਾਮਲਿਆਂ ਵਿਚ ਇੱਕ ਵੱਡੀ ਛਾਲ ਹੈ।
ਇਸ  ਦੇ ਨਾਲ ਹੀ ਸਿਹਤ ਵਿਭਾਗ ਮੁਤਾਬਕ, ਵੀਰਵਾਰ ਨੂੰ ਹੋਰ 77 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 57,347 ਹੋ ਗਈ। ਇਸ ਦੇ ਇਲਾਵਾ 442 ਲੋਕ ਵੈਂਟੀਲੇਟਰ ‘ਤੇ ਹਸਪਤਾਲਾਂ ਵਿਚ ਗੰਭੀਰ ਸਥਿਤੀ ਵਿੱਚ ਹਨ। ਦੇਸ਼ ਦੇ ਵੱਡੇ ਹਿੱਸੇ ਇਸ ਸਮੇਂ ਸਥਾਨਕ ਤਾਲਾਬੰਦੀ ਦੇ ਅਧੀਨ ਹਨ। ਇਸ ਸਮੇਂ ਮੈਨਚੇਸਟਰ ਵਿੱਚ ਵਾਇਰਸ ਦੀ ਸਭ ਤੋਂ ਖਰਾਬ ਦਰ ਹੈ, ਜਿੱਥੇ ਹਰ 100,000 ਲੋਕਾਂ ਲਈ 541.6 ਸਕਾਰਾਤਮਕ ਪਾਏ ਗਏ ਹਨ। ਲਗਾਤਾਰ ਵੱਧ ਰਹੀ ਲਾਗ ਨੂੰ ਰੋਕਣ ਲਈ ਸਰਕਾਰ ਵੱਲੋਂ ਹਫਤੇ ਦੇ ਅੰਤ ਤੱਕ ਹੋਰ ਤਾਲਾਬੰਦੀ ਨਿਯਮਾਂ ਬਾਰੇ ਫੈ?ਸਲਾ ਲੈਣ ਦੀ ਉਮੀਦ ਕੀਤੀ ਜਾ ਰਹੀ ਹੈ।