ਯੂ.ਕੇ. ਅਦਾਲਤ ਵੱਲੋਂ ਕਤਲ ਮਾਮਲੇ ’ਚ 3 ਭਾਰਤੀਆਂ ਸਮੇਤ 4 ਦੋਸ਼ੀ ਕਰਾਰ

407
ਓਸਵਾਲਡੋ ਡੀ ਕਾਰਵਾਲਹੋ ਅਤੇ ਕਤਲ ਮਾਮਲੇ ਦੇ ਚਾਰ ਦੋਸ਼ੀ।
Share

ਲੰਡਨ, 15 ਮਾਰਚ (ਪੰਜਾਬ ਮੇਲ)- 22 ਸਾਲਾ ਓਸਵਾਲਡੋ ਡੀ ਕਾਰਵਾਲਹੋ ਦੀ 24 ਸਤੰਬਰ 2019 ਨੂੰ ਈਲਿੰਗ ਕਾਮਨ ਸਟੇਸ਼ਨ ਨੇੜੇ ਵੈਸਟ ਲੌਜ ਐਵੇਨਿਊ ’ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ’ਚ ਕਰੋਏਡਨ ਅਦਾਲਤ ਨੇ ਤਿੰਨ ਭਾਰਤੀ ਮੂਲ ਦੇ ਲੋਕਾਂ 23 ਸਾਲਾ ਕਮਲ ਸੋਹਲ, 25 ਸਾਲਾ ਸੁਖਮਿੰਦਰ ਸੋਹਲ ਅਤੇ 28 ਸਾਲਾ ਮਾਈਕਲ ਸੋਹਲ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ’ਚ ਇਕ ਹੋਰ 24 ਸਾਲਾ ਐਂਟੋਇਨ ਜਾਰਜ ਨੂੰ ਵੀ ਕਤਲ ਦੇ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ ਹੈ, ਜਦਕਿ 25 ਸਾਲਾ ਕਰੀਮ ਅਜ਼ੈਬ ਨੂੰ ਦੋਸ਼ੀ ਨਹੀਂ ਪਾਇਆ ਗਿਆ। ਅਦਾਲਤ ’ਚ ਦੱਸਿਆ ਗਿਆ ਕਿ ਸੋਹਲ ਭਰਾਵਾਂ ਦਾ ਓਸਵਾਲਡੋ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ ਸੀ।

Share