ਯੂ.ਕੇ. ਅਦਾਲਤ ਵਿਚ ਨੀਰਵ ਮੋਦੀ ਦੀ ਹਵਾਲਗੀ ਬਾਰੇ ਸੁਣਵਾਈ ਸ਼ੁਰੂ

781

ਲੰਡਨ, 12 ਮਈ (ਪੰਜਾਬ ਮੇਲ)- ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਪੀ.ਐੱਨ.ਬੀ. ਘੁਟਾਲਾ ਕੇਸ ਵਿਚ ਭਾਰਤ ਲਿਆਉਣ ਬਾਰੇ ਸੁਣਵਾਈ ਯੂ.ਕੇ. ਦੀ ਅਦਾਲਤ ਵਿਚ ਸ਼ੁਰੂ ਹੋ ਗਈ ਹੈ। ਨੀਰਵ ਇਸ ਦਾ ਵਿਰੋਧ ਕਰ ਰਹੇ ਹਨ। ਨੀਰਵ ਨੂੰ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ‘ਚ ਪੇਸ਼ ਕੀਤਾ ਗਿਆ। 49 ਸਾਲਾ ਕਾਰੋਬਾਰੀ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ‘ਚ ਹਨ। ਉਨ੍ਹਾਂ ਨੂੰ ਪਿਛਲੇ ਸਾਲ ਮਾਰਚ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮੌਕੇ ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਗਏ। ਇਸ ਮਾਮਲੇ ਦੀ ਸੁਣਵਾਈ ਪੰਜ ਦਿਨ ਚੱਲੇਗੀ। ਦੱਸਣਯੋਗ ਹੈ ਕਿ ਭਾਰਤੀ ਏਜੰਸੀਆਂ ਸੀ.ਬੀ.ਆਈ. ਤੇ ਈ.ਡੀ. ਨੇ ਯੂ.ਕੇ. ਦੀ ਅਦਾਲਤ ਤੋਂ ਉਸ ਦੀ ਹਵਾਲਗੀ ਭਾਰਤ ਨੂੰ ਦੇਣ ਦੀ ਮੰਗ ਕੀਤੀ ਸੀ। ਨੀਰਵ ਉਤੇ ਸਬੂਤ ਮਿਟਾਉਣ ਦਾ ਦੋਸ਼ ਵੀ ਹੈ।