ਯੂ.ਕੇ. ਅਦਾਲਤ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਕਤਲ ਦਾ ਦੋਸ਼ੀ ਠਹਿਰਾਇਆ

460
Share

ਦਸੰਬਰ ‘ਚ ਸੁਣਾਈ ਜਾਵੇਗੀ ਸਜ਼ਾ
ਲੰਡਨ, 28 ਅਕਤੂਬਰ (ਪੰਜਾਬ ਮੇਲ)- ਪੱਛਮੀ ਲੰਡਨ ‘ਚ ਇਕ ਮਾਮੂਲੀ ਬਹਿਸ ਦੇ ਬਾਅਦ 69 ਸਾਲਾ ਇਕ ਵਿਅਕਤੀ ਦਾ ਗੁਰਜੀਤ ਸਿੰਘ ਲਾਲ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਦਸੰਬਰ ਵਿਚ ਸਜ਼ਾ ਸੁਣਾਏਗੀ।
36 ਸਾਲਾ ਗੁਰਜੀਤ ਸਿੰਘ ਲਾਲ ਨੇ ਗਲੀ ਵਿਚ ਥੁੱਕਣ ਨੂੰ ਲੈ ਕੇ ਹੋਈ ਬਹਿਸ ਦੇ ਬਾਅਦ ਐਲਨ ਇਸ਼ੀਕੀ ‘ਤੇ ਹਮਲਾ ਕੀਤਾ ਸੀ। ਇਨਰ ਲੰਡਨ ਕ੍ਰਾਊਨ ਕੋਰਟ ਦੀ ਇਕ ਜੂਰੀ ਨੇ ਉਸ ਨੂੰ ਕਤਲ ਦਾ ਦੋਸ਼ੀ ਠਹਿਰਾਇਆ। ਘਟਨਾ ਪਿਛਲੇ ਸਾਲ ਸਾਊਥਹਾਲ ਵਿਚ ਵਾਪਰੀ ਸੀ, ਜਦੋਂ ਇਸ਼ੀਕੀ ਇਲਾਕੇ ਦੇ ਸਥਾਨਕ ਪਬ ਵਿਚ ਡਰਿੰਕ ਦੇ ਬਾਅਦ ਘਰ ਪਰਤ ਰਿਹਾ ਸੀ। ਮਹਾਨਗਰੀ ਪੁਲਿਸ ਦੇ ਵਿਸ਼ੇਸ਼ ਅਪਰਾਧ ਵਿਭਾਗ ਦੇ ਜਾਸੂਸ ਇੰਸਪੈਕਟਰ ਜੇਮੀ ਸਟੀਵੇਨਸਨ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਜੂਰੀ ਨੇ ਉਸ ਦੇ ਤਰਕ ਨੂੰ ਖਾਰਿਜ ਕਰ ਦਿੱਤਾ ਕਿ ਉਸ ਨੇ ਆਤਮ ਰੱਖਿਆ ਵਿਚ ਇਹ ਕਦਮ ਚੁੱਕਿਆ ਸੀ।


Share