ਯੂ.ਕੇ. ਅਦਾਲਤ ‘ਚ ਨੀਰਵ ਮੋਦੀ ਖਿਲਾਫ ਸੁਣਵਾਈ ਸ਼ੁਰੂ

744

-ਨੀਰਵ ਮੋਦੀ ਖਿਲਾਫ ਧੋਖਾਧੜੀ ਦੇ ਪੁਖਤਾ ਸਬੂਤ ਨਹੀਂ : ਵਕੀਲ
ਲੰਡਨ, 13 ਮਈ (ਪੰਜਾਬ ਮੇਲ)- ਭਾਰਤ ਤੋਂ ਭੱਜੇ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਲਈ ਇਥੇ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ‘ਚ ਚੱਲ ਰਹੀ ਸੁਣਵਾਈ ‘ਚ ਮੰਗਲਵਾਰ ਨੂੰ ਉਸ ਦੇ ਵਕੀਲਾਂ ਨੇ ਦਲੀਲ ਕੀਤੀ ਕਿ ਉਨ੍ਹਾਂ ਦੇ ਮੁਵੱਕਲ ਖਿਲਾਫ ਧੋਖਾਧੜੀ ਅਤੇ ਮਨੀ ਲਾਂਡ੍ਰਿੰਗ ਦੇ ਦੋਸ਼ਾਂ ਨੂੰ ਸਾਬਿਤ ਕਰਨ ਲਈ ਪੁਖਤਾ ਸਬੂਤ ਨਹੀਂ ਹਨ।
ਨੀਰਵ ਮੋਦੀ ਦੇ ਵਕੀਲਾਂ ਨੇ ਭਾਰਤੀ ਅਧਿਕਾਰੀਆਂ ਵੱਲੋਂ ਪੇਸ਼ ਕ੍ਰਾਊਨ ਪ੍ਰੋਸੀਕਿਊਸ਼ਨ ਸੇਵਾ ਬੈਰਿਸਟਰ ਹੈਲੇਨ ਮੈਲਕਮ ਦੀਆਂ ਦਲੀਲਾਂ ਤੋਂ ਬਾਅਦ ਇਹ ਦਾਅਵਾ ਕੀਤਾ। ਭਾਰਤੀ ਅਧਿਕਾਰੀਆਂ ਵੱਲੋਂ ਬੈਰਿਸਟਰ ਹੈਲੇਨ ਮੈਲਕਮ ਨੇ ਅਦਾਲਤ ਨੂੰ ਕਿਹਾ ਸੀ ਕਿ ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਤੋਂ ਧੋਖੇ ਨਾਲ ਭਾਰੀ ਰਕਮ ਹਾਸਲ ਕੀਤੀ ਸੀ।