ਯੂ.ਐੱਸ. ਫੈਡਰਲ ਰਿਜ਼ਰਵ ਨੇ ਵਿਆਜ ਦਰਾਂ 2023 ਤੱਕ ਵਧਾਉਣ ਦੀ ਯੋਜਨਾ

124
Share

ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ)-ਯੂ.ਐੱਸ. ਫੈਡਰਲ ਰਿਜ਼ਰਵ ਦੀ ਵਿਆਜ ਦਰਾਂ 2023 ਤੱਕ ਵਧਾਉਣ ਦੀ ਯੋਜਨਾ ਹੈ। ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਕਿਹਾ ਹੈ ਕਿ ਉਹ ਅਗਲੇ ਦੋ ਸਾਲਾਂ ’ਚ ਮਹਿੰਗਾਈ ਅਤੇ ਲੇਬਰ ਮਾਰਕੀਟ ਦੇ ਮਜ਼ਬੂਤ ਹੋਣ ਦੀ ਉਮੀਦ ਕਰਦਾ ਹੈ, ਇਸ ਤੋਂ ਬਾਅਦ ਨੀਤੀਗਤ ਵਿਆਜ ਦਰਾਂ ’ਚ ਵਾਧਾ ਕੀਤਾ ਜਾਵੇਗਾ। ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਫੈਡ ਦੀ ਮੁਕਤ ਮਾਰਕੀਟ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਾਨੂੰ ਇਸ ਗਰਮੀ ’ਚ ਰੁਜ਼ਗਾਰ ਵਿਚ ਚੰਗਾ ਵਾਧਾ ਵੇਖਣ ਨੂੰ ਮਿਲ ਸਕਦਾ ਹੈ। ਇਹ ਸਪੱਸ਼ਟ ਹੈ ਕਿ ਅਸੀਂ ਇੱਕ ਬਹੁਤ ਮਜ਼ਬੂਤ ਲੇਬਰ ਮਾਰਕੀਟ ਵੱਲ ਵਧ ਰਹੇ ਹਾਂ। ਇੱਕ ਸਾਲ ਵਿਚ ਲੇਬਰ ਮਾਰਕੀਟ ਬਹੁਤ ਮਜ਼ਬੂਤ ਹੋਏਗੀ।’
ਫੈਡਰਲ ਨੇ ਆਪਣੇ ਬਿਆਨ ’ਚ ਸਾਲ 2023 ਤੱਕ ਵਿਆਜ ਦਰਾਂ ’ਚ 0.6 ਪ੍ਰਤੀਸ਼ਤ ਦੇ ਵਾਧੇ ਦੀ ਸੰਭਾਵਨਾ ਜ਼ਾਹਰ ਕੀਤੀ ਹੈ, ਪਰ ਇਹ ਵੀ ਕਿਹਾ ਹੈ ਕਿ ਬੇਰੁਜ਼ਗਾਰੀ ਘੱਟ ਹੋਣ ਤੇ ਹੀ ਦਰਾਂ ਵਧਾਈਆਂ ਜਾਣਗੀਆਂ ਅਤੇ ਮਹਿੰਗਾਈ ਦਰ 2 ਪ੍ਰਤੀਸ਼ਤ ਤੋਂ ਉਪਰ ਜਾਏਗੀ। ਫਿਲਹਾਲ ਬੈਂਕ ਨੇ ਨੀਤੀਗਤ ਵਿਆਜ ਦਰਾਂ ਨੂੰ ਸਿਫਰ ਤੋਂ 0.25 ਪ੍ਰਤੀਸ਼ਤ ਦੇ ਦਾਇਰੇ ’ਚ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ।
ਫੈਡਰਲ ਦੇ ਬਿਆਨ ਤੋਂ ਬਾਅਦ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਆਈ। ਬਿਆਨ ’ਚ ਕਿਹਾ ਗਿਆ ਹੈ ਕਿ ਟੀਕਾਕਰਨ ਕਾਰਨ ਕੋਵਿਡ -19 ਦਾ ਸੰਕਰਮਣ ਘੱਟ ਹੋਇਆ ਹੈ। ਇਸ ਸਭ ਦੇ ਵਿਚਕਾਰ ਕੇਂਦਰੀ ਬੈਂਕ ਆਰਥਿਕਤਾ ਨੂੰ ਸਮਰਥਨ ਦੇਣਾ ਜਾਰੀ ਰੱਖੇਗਾ। ਸਰਕਾਰ ਦੀਆਂ ਪ੍ਰਤੀਭੂਤੀਆਂ ਰਾਹੀਂ 80 ਅਰਬ ਡਾਲਰ ਅਤੇ ਮੌਰਗਿਜ-ਬੈਕਡ ਸਕਿਓਰਟੀਜ਼ ਦੁਆਰਾ 40 ਅਰਬ ਡਾਲਰ ਦੀ ਤਰਲਤਾ ਹਰ ਮਹੀਨੇ ਵਧਾਉਮ ਦੀ ਯੋਜਨਾ ਹੈ।

Share