ਯੂ.ਐੱਨ. ਵੱਲੋਂ ਚਿਤਾਵਨੀ: ਭਿਆਨਕ ਤਬਾਹੀ ਦਾ ਕਾਰਣ ਬਣ ਸਕਦੀ ਹੈ ਕੋਵਿਡ-19

739
Share

ਵਾਸ਼ਿੰਗਟਨ, 3 ਜੂਨ (ਪੰਜਾਬ ਮੇਲ)-ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਮਹਾਮਾਰੀ ਭਿਆਨਕ ਤਬਾਹੀ ਦਾ ਕਾਰਨ ਬਣ ਸਕਦੀ ਹੈ ਅਤੇ ਇਸ ਨਾਲ ਭੁੱਖਮਰੀ ਦੀ ਸ਼ੁਰੂਆਤ ਵੀ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸਾਰੇ ਦੇਸ਼ਾਂ ਨੇ ਮਿਲ ਕੇ ਇਸ ਮਹਾਮਾਰੀ ਨੂੰ ਜਵਾਬ ਨਾ ਦਿੱਤਾ ਤਾਂ ਵਿਸ਼ਵ ਉਤਪਾਦਨ ‘ਚ 8500 ਬਿਲੀਅਨ ਡਾਲਰ ਦੀ ਕਮੀ ਆਵੇਗੀ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਵਿਕਾਸ ਲਈ ਵਿੱਤੀ ਪੋਸ਼ਣ ‘ਤੇ ਇਕ ਉੱਚ ਪੱਧਰੀ ਪ੍ਰੋਗਰਾਮ ‘ਚ ਕਿਹਾ, ”ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ। ਮਹਾਮਾਰੀ ਨੇ ਸਾਡੀ ਕਮਜ਼ੋਰੀ ਨੂੰ ਸਾਹਮਣੇ ਲਿਆ ਦਿੱਤਾ ਹੈ। ਪਿਛਲੇ ਦਹਾਕਿਆਂ ਦੀਆਂ ਸਾਰੀਆਂ ਤਕਨੀਕਾਂ ਤੇ ਵਿਗਿਆਨਕ ਪ੍ਰਾਪਤੀਆਂ ਦੇ ਬਾਵਜੂਦ ਅਸੀਂ ਮਾਈਕ੍ਰੋ ਵਾਇਰਸ ਦੇ ਕਾਰਨ ਮਨੁੱਖੀ ਸੰਕਟ ‘ਚ ਹਾਂ। ਉਨ੍ਹਾਂ ਨੇ ਇਸ ਸੰਕਟ ਦਾ ਇਕਜੁੱਟਤਾ ਨਾਲ ਜਵਾਬ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ।”
ਗੁਟੇਰੇਸ ਨੇ ਕਿਹਾ, ”ਜੇ ਅਸੀਂ ਹੁਣ ਕਾਰਵਾਈ ਨਹੀਂ ਕਰਾਂਗੇ ਤਾਂ ਕੋਵਿਡ-19 ਮਹਾਮਾਰੀ ਵਿਸ਼ਵ ਭਰ ਵਿਚ ਭਾਰੀ ਤਬਾਹੀ ਤੇ ਦੁੱਖ ਦਾ ਕਾਰਨ ਬਣੇਗੀ। ਭਿਆਨਕ ਭੁੱਖਮਰੀ ਤੇ ਅਕਾਲ ਪੈ ਜਾਵੇਗਾ। 6 ਕਰੋੜ ਤੋਂ ਵੱਧ ਲੋਕ ਅਤਿ ਗਰੀਬੀ ‘ਚ ਚਲੇ ਜਾਣਗੇ। ਗਲੋਬਲ ਵਰਕਫੋਰਸ ਦਾ ਲਗਭਗ ਅੱਧਾ ਮਤਲਬ 1.60 ਅਰਬ ਲੋਕ ਬੇਰੋਜ਼ਗਾਰ ਹੋ ਜਾਣਗੇ।” ਉਨ੍ਹਾਂ ਕਿਹਾ ਕਿ ਮਹਾਮਾਰੀ ਕਾਰਨ ਵਿਸ਼ਵ ਪੱਧਰੀ ਉਤਪਾਦਨ ‘ਚ 8500 ਅਰਬ ਅਮਰੀਕੀ ਡਾਲਰ ਤਕ ਕਮੀ ਹੋ ਸਕਦੀ ਹੈ, ਜੋ ਕਿ 1930 ਦੇ ਮਹਾਂਮੰਦੀ ਤੋਂ ਬਾਅਦ ਦੀ ਸਭ ਤੋਂ ਤੇਜ਼ ਕਮੀ ਹੋਵੇਗੀ।”


Share