ਯੂ.ਐੱਨ. ’ਚ ਰੂਸ ਦੇ ਗੈਰਕਾਨੂੰਨੀ ਰਾਇਸ਼ੁਮਾਰੀ ਬਾਰੇ ਲਿਆਂਦੇ ਮਤੇ ਤੋਂ ਭਾਰਤ ਰਿਹਾ ਦੂਰ

56
Share

ਸੰਯੁਕਤ ਰਾਸ਼ਟਰ, 1 ਅਕਤੂਬਰ (ਪੰਜਾਬ ਮੇਲ)- ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ.ਐੱਨ.ਐੱਸ.ਸੀ.) ਵਿਚ ਅਮਰੀਕਾ ਅਤੇ ਅਲਬਾਨੀਆ ਵੱਲੋਂ ਪੇਸ਼ ਕੀਤੇ ਗਏ ਮਤੇ ਦੇ ਖਰੜੇ ’ਤੇ ਵੋਟਿੰਗ ਤੋਂ ਦੂਰ ਰਿਹਾ, ਜਿਸ ਵਿਚ ਰੂਸ ਦੇ ਗੈਰ-ਕਾਨੂੰਨੀ ਰਾਇਸ਼ੁਮਾਰੀ ਅਤੇ ਯੂਕਰੇਨੀ ਖੇਤਰਾਂ ’ਤੇ ਉਸ ਦੇ ਕਬਜ਼ੇ ਦੀ ਨਿੰਦਾ ਕੀਤੀ ਗਈ ਸੀ। ਇਸ ਮਤੇ ਵਿਚ ਮੰਗ ਕੀਤੀ ਗਈ ਸੀ ਕਿ ਰੂਸ ਤੁਰੰਤ ਯੂਕਰੇਨ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਵੇ। ਕੌਂਸਲ ਦੇ 15 ਦੇਸ਼ਾਂ ਨੇ ਮਤੇ ’ਤੇ ਵੋਟਿੰਗ ਕਰਨੀ ਸੀ ਪਰ ਰੂਸ ਨੇ ਇਸ ਦੇ ਖਿਲਾਫ ਵੀਟੋ ਦੀ ਵਰਤੋਂ ਕੀਤੀ, ਜਿਸ ਕਾਰਨ ਮਤਾ ਪਾਸ ਨਹੀਂ ਹੋ ਸਕਿਆ।

Share