ਯੂ.ਐੱਨ.ਓ. ਦਫਤਰ ਅੱਗੇ ਕਿਸਾਨ ਹਿਤੈਸ਼ੀ ਲੋਕਾਂ ਵੱਲੋਂ ਨਰਿੰਦਰ ਮੋਦੀ ਵਿਰੁੱਧ ਭਾਰੀ ਮੁਜ਼ਾਹਰਾ

360
ਯੂ.ਐੱਨ.ਓ. ਸੈਂਟਰ ਅੱਗੇ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੌਰਾਨ ਇਕੱਠੇ ਹੋਏ ਕਿਸਾਨ ਹਿਤੈਸ਼ੀ ਲੋਕ।
Share

ਫਰਿਜ਼ਨੋ, 27 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹੀਂ ਦਿਨੀਂ ਆਪਣੀ ਅਮਰੀਕਾ ਫੇਰੀ ’ਤੇ ਹਨ। ਆਪਣੀ ਇਸ ਫੇਰੀ ਦੌਰਾਨ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਨਿੳੂਯਾਰਕ ਸਥਿਤ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜੇਸ਼ਨ (ਯੂ.ਐੱਨ.ਓ.) ’ਚ ਆਪਣਾ ਭਾਸ਼ਣ ਦਿੱਤਾ। ਪਰ ਇਸ ਦਿਨ ਨਰਿੰਦਰ ਮੋਦੀ ਨੂੰ ਯੂ.ਐੱਨ.ਓ. ਸੈਂਟਰ ਅੱਗੇ ਇਕੱਠੇ ਹੋਏ ਕਿਸਾਨ ਹਿਤੈਸ਼ੀ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਭਾਰਤੀ/ਪੰਜਾਬੀ ਕਿਸਾਨ ਹਿਤੈਸ਼ੀ ਲੋਕਾਂ ਨੇ ਭਾਰੀ ਗਿਣਤੀ ’ਚ ਇਸ ਮੁਜ਼ਾਹਰੇ ’ਚ ਸ਼ਾਮਲ ਹੋ ਕੇ ਇਸ ਨੂੰ ਸਫਲ ਬਣਾਇਆ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਦਾ ਭਾਰਤ ਵਿਚ ਵਿਰੋਧ ਹੋਣ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਕਿਸਾਨ ਪੱਖੀ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ, ਜਿਸ ਦੇ ਤਹਿਤ ਇਨ੍ਹੀਂ ਦਿਨੀਂ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਵੀ ਭਾਰਤੀ/ਪੰਜਾਬੀ ਭਾਈਚਾਰੇ ਦੇ ਕਿਸਾਨ ਪੱਖੀ ਲੋਕਾਂ ਵੱਲੋਂ ਕਿਸਾਨੀ ਝੰਡਿਆਂ ਨਾਲ ਵਿਰੋਧ ਕੀਤਾ ਗਿਆ। ਸ਼ਨੀਵਾਰ ਨੂੰ ਨਿੳੂਯਾਰਕ ਦੇ ਯੂ.ਐੱਨ.ਓ. ਸੈਂਟਰ ਅੱਗੇ ਕੀਤਾ ਗਿਆ ਮੁਜ਼ਾਹਰਾ ਵੀ ਇਸੇ ਹੀ ਲਹਿਰ ਦਾ ਇੱਕ ਹਿੱਸਾ ਸੀ, ਜਿਸ ਵਿਚ ਕਿਸਾਨ ਪੱਖੀ ਵਿਦੇਸ਼ੀ ਭਾਈਚਾਰੇ ਨੇ ਮੋਦੀ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ।

Share