ਯੂ.ਐੱਨ. ਇਕਨੋਮਿਕ ਐਂਡ ਸੋਸ਼ਲ ਕੌਂਸਲ ’ਚ 2022-24 ਤੱਕ ਭਾਰਤ ਨੂੰ ਚੁਣਿਆ

103
Share

ਸੰਯੁਕਤ ਰਾਸ਼ਟਰ, 9 ਜੂਨ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਕ ਪ੍ਰੀਸ਼ਦ ’ਚ 2022-24 ਦੀ ਮਿਆਦ ਲਈ ਭਾਰਤ ਨੂੰ ਚੁਣਿਆ ਗਿਆ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤੀ ਰਾਜਦੂਤ ਟੀ.ਐੱਸ. ਤਿਰੂਮੂਰਤੀ ਨੇ ਆਰਥਿਕ ਅਤੇ ਸਮਾਜਕ ਪਰਿਸ਼ਦ (ਈ.ਸੀ.ਓ.ਐੱਸ.ਓ.ਸੀ.) ਵਿਚ ਭਾਰਤ ਨੂੰ ਜਿਤਾਉਣ ਲਈ ਵੋਟ ਕਰਨ ਵਾਲੇ ਸਾਰੇ ਮੈਂਬਰਾਂ ਰਾਸ਼ਟਰਾਂ ਦਾ ਧੰਨਵਾਦ ਕੀਤਾ।
ਈ.ਸੀ.ਓ.ਐੱਸ.ਓ.ਸੀ. ਸੰਯੁਕਤ ਰਾਸ਼ਟਰ ਵਿਕਾਸ ਪ੍ਰਣਾਲੀ ਦਾ ਕੇਂਦਰ ਹੈ, ਜੋ ਇਕ ਸਥਾਈ ਦੁਨੀਆਂ ਲਈ ਸਮੂਹਿਕ ਕੰਮਾਂ ਨੂੰ ਵਧਾਵਾ ਦੇਣ ਲਈ ਲੋਕਾਂ ਅਤੇ ਮੁੱਦਿਆਂ ਨੂੰ ਇਕੱਠੇ ਲੈ ਕੇ ਚੱਲਦਾ ਹੈ।

Share