ਯੂ.ਐੱਨ. ਆਫਿਸ ਦੇ ਬਾਹਰ ਤਿੱਬਤੀਆਂ ਵੱਲੋਂ ਚੀਨ ਖਿਲਾਫ ਵਿਰੋਧ ਪ੍ਰਦਰਸ਼ਨ

694
Share

ਜਿਨੇਵਾ, , 20 ਜੂਨ (ਪੰਜਾਬ ਮੇਲ)- ਚੀਨ ਆਪਣੀਆਂ ਸੰਸਾਰਿਕ ਨੀਤੀਆਂ ਨੂੰ ਲੈ ਕੇ ਚਾਰੇ ਪਾਸੇ ਘਿਰਦਾ ਨਜ਼ਰ ਆ ਰਿਹਾ ਹੈ। ਸਵਿਟਜ਼ਰਲੈਂਡ ਅਤੇ ਲਿਸਟੈਂਸਟੀਨ ’ਚ ਰਹਿਣ ਵਾਲੇ ਤਿੱਬਤੀ ਭਾਈਚਾਰੇ ਦੇ ਲੋਕ ਹੁਣ ਚੀਨ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਤਿੱਬਤੀਆਂ ਨੇ ਜਿਨੇਵਾ ’ਚ ਸੰਯੁਕਤ ਰਾਸ਼ਟਰ (ਯੂ.ਐੱਨ.) ਆਫਿਸ ਦੇ ਬਾਹਰ ਚੀਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ’ਚ ਲੋਕਾਂ ਨੇ ਚੀਨ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਤਿੱਬਤੀਆਂ ’ਤੇ ਹੋਣ ਵਾਲੇ ਅੱਤਿਆਚਾਰਾਂ ਦੇ ਖਾਤਮੇ ਦੀ ਗੱਲ ਕਹੀ।
ਉਨ੍ਹਾਂ ਲਗਾਏ ਪੋਸਟਰ ’ਚ ਮੰਗ ਕੀਤੀ ਹੈ ਕਿ ਤਿੱਬਤ ਨੂੰ ਯੂ. ਐੱਨ. ਹਾਈ ਕਮਿਸ਼ਨ ’ਚ ਮਨੁੱਖੀਧਿਕਾਰਾਂ ਲਈ ਥਾਂ ਦਿੱਤੀ ਜਾਵੇ। ਨਾਲ ਹੀ ਪੰਚੇਨ ਲਾਮਾ ਦੀ ਰਿਹਾਈ ਦੀ ਮੰਗ ਵੀ ਉਠਾਈ। 1995 ’ਚ 6 ਸਾਲ ਦੀ ਉਮਰ ’ਚ ਹੀ ਚੀਨ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ। ਉਨ੍ਹਾਂ ਨੇ ਯੂ.ਐੱਨ.ਓ. ਤੋਂ ਸਵਾਲ ਕੀਤਾ ਕਿ ਉਹ ਕਿਥੇ ਹੈ।
ਪੋਸਟਰ ’ਚ ਤਿੱਬਤ ’ਚ ਹੋ ਰਹੀਆਂ ਹੱਤਿਆਵਾਂ ’ਤੇ ਵੀ ਚੀਨ ਨੂੰ ਘੇਰਿਆ ਗਿਆ ਹੈ। ਪੋਸਟਰ ’ਚ ਚੀਨ ਨੂੰ ਧਮਕੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਤਿੱਬਤ ’ਚ ਤਿੱਬਤ ਦੇ ਲੋਕਾਂ ਨੂੰ ਥਾਂ ਦਿੱਤੀ ਜਾਵੇ। ਤਿੱਬਤ ’ਚ ਕਤਲੇਆਮ ਨੂੰ ਤੁਰੰਤ ਰੋਕਿਆ ਜਾਵੇ।


Share