ਯੂ.ਐਸ. ਕੈਪੀਟਲ ‘ਤੇ ਇਕ ਵਾਰ ਫਿਰ ਹਮਲੇ ਦੀ ਸੰਭਾਵਨਾ ਕਾਰਨ ਰਿਹਾ ਹਾਈ ਅਲਰਟ

460
Share

ਵਾਸ਼ਿੰਗਟਨ, 5 ਮਾਰਚ (ਪੰਜਾਬ ਮੇਲ)-ਅਮਰੀਕਾ ‘ਚ ਇਕ ਵਾਰ ਫਿਰ ਕੈਪੀਟਲ ‘ਤੇ ਫਿਰ ਤੋਂ ਹਮਲੇ ਨੂੰ ਲੈ ਕੇ ਦਿੱਤੀ ਚਿਤਾਵਨੀ ਕਾਰਨ ਹਾਈ ਅਲਰਟ ਰਿਹਾ | ਚਿਤਾਵਨੀ ਵਿਚ ਕਿਹਾ ਗਿਆ ਸੀ ਕਿ 4 ਮਾਰਚ ਨੂੰ ਸੈਂਕੜੇ ਪ੍ਰਦਰਸ਼ਨਕਾਰੀਆਂ ਵਲੋਂ ਇਕ ਵਾਰ ਫਿਰ ਇਸ ਇਤਿਹਾਸਕ ਇਮਾਰਤ ‘ਤੇ ਹਮਲਾ ਕੀਤਾ ਜਾ ਸਕਦਾ ਹੈ | ਇਸ ਚਿਤਾਵਨੀ ਤੋਂ ਬਾਅਦ ਇੱਥੇ ਸੁਰੱਖਿਆ ਦਾ ਸਖ਼ਤ ਪ੍ਰਬੰਧ ਕਰ ਦਿੱਤੇ ਗਏ | ਸੂਤਰਾਂ ਦਾ ਹਵਾਲਾ ਦਿੰਦੇ ਹੋਏ ਇਕ ਟੀ.ਵੀ. ਚੈਨਲ ਵਿਚ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ, ਜਿਸ ਅਨੁਸਾਰ ਐਫ.ਬੀ.ਆਈ. ਵਲੋਂ ਇਹ ਜਾਣਕਾਰੀ ਦਿੱਤੀ ਗਈ |
ਕੈਪੀਟਲ ਹਿੱਲ ਉਪਰ ਸੰਭਾਵੀ ਹਮਲੇ ਦੇ ਖਤਰੇ ਨੂੰ ਵੇਖਦਿਆਂ ਪ੍ਰਤੀਨਿਧ ਸਦਨ ਦਾ 4 ਮਾਰਚ ਨੂੰ ਹੋਣ ਵਾਲਾ ਇਜਲਾਸ ਰੱਦ ਕਰ ਦਿੱਤਾ ਗਿਆ | ਯੂ.ਐਸ. ਸਟੇਟ ਕੈਪੀਟਲ ਪੁਲਿਸ ਕਿਹਾ ਕਿ ਉਸ ਨੂੰ ਜਾਣਕਾਰੀ ਮਿਲੀ ਸੀ ਕਿ ਅਣਪਛਾਤੇ ਮਲੀਸ਼ੀਆ ਗਰੁੱਪ ਵਲੋਂ ਕੈਪੀਟਲ ਹਿੱਲ ਉਪਰ ਹਮਲੇ ਦੀ ਸੰਭਾਵੀ ਸਾਜਿਸ਼ ਬਣਾਈ ਗਈ ਹੈ | ਇਸ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਡੋਨਾਲਡ ਟਰੰਪ 4 ਮਾਰਚ ਨੂੰ ਦੇਸ਼ ਦੇ ਰਾਸ਼ਟਰਪਤੀ ਬਣ ਜਾਣਗੇ | ਪੁਲਿਸ ਅਨੁਸਾਰ ‘ਰਾਜਧਾਨੀ ‘ਚ ਸੁਰੱਖਿਆ ਮਜਬੂਤ ਕਰ ਦਿੱਤੀ ਗਈ ਹੈ | ਸੁਰੱਖਿਆ ਜਵਾਨਾਂ ਦੀ ਗਿਣਤੀ ਵਧਾਉਣ ਤੋਂ ਇਲਾਵਾ ਰੋਕਾਂ ਵੀ ਖੜੀਆਂ ਕੀਤੀਆਂ ਗਈਆਂ ਹਨ | ਸੰਸਦ ਮੈਂਬਰਾਂ ਦੀ ਸੁਰੱਖਿਆ ਨੂੰ ਜੋਖਮ ਵਿਚ ਪਾਉਣ ਤੋਂ ਬਚਣ ਲਈ ਰਹਿੰਦੇ ਮਾਮਲਿਆਂ ਉਪਰ ਵੋਟਿੰਗ ਅੱਗੇ ਪਾ ਦਿੱਤੀ ਹੈ | ਕੈਪੀਟਲ ਪੁਲਿਸ ਮੁਖੀ ਯੋਗਾਨੰਦਾ ਪਿਟਮੈਨ ਨੇ ਸੰਸਦ ਮੈਂਬਰਾਂ ਨੂੰ ਸੁਰੱਖਿਆ ਦਾ ਪੂਰਾ ਭਰਸਾ ਦਿੰਦਿਆਂ ਕਿਹਾ ਕਿ 6 ਜਨਵਰੀ ਵਰਗੀ ਘਟਨਾ ਮੁੜ ਕਦੀ ਨਹੀਂ ਵਾਪਰੇਗੀ |

Share