ਯੂ.ਏ.ਈ. ‘ਚ ਰਹਿੰਦੇ ਭਾਰਤੀ ਪ੍ਰਵਾਸੀ ਹੁਣ ਦੋ ਦਿਨਾਂ ‘ਚ ਨਵਿਆ ਸਕਣਗੇ ਪਾਸਪੋਰਟ

618
Share

ਦੁਬਈ, 1 ਅਗਸਤ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ‘ਚ ਰਹਿੰਦੇ ਭਾਰਤੀ ਪ੍ਰਵਾਸੀ ਹੁਣ ਆਪਣੇ ਪਾਸਪੋਰਟ ਕੇਵਲ ਦੋ ਦਿਨਾਂ ਵਿੱਚ ਨਵਿਆ ਸਕਣਗੇ। ਅਗਸਤ ਮਹੀਨੇ ਤੋਂ ਪਾਸਪੋਰਟ ਬਣਾਊਣ ਸਬੰਧੀ ਨਵੇਂ ਨੇਮ ਲਾਗੂ ਹੋ ਰਹੇ ਹਨ। ਮੀਡੀਆ ਰਿਪੋਰਟ ਅਨੁਸਾਰ ਦੁਬਈ ਵਿਚਲਾ ਭਾਰਤੀ ਕੌਂਸਲੇਟ ਹੁਣ ਪੂਰੇ ਯੂ.ਏ.ਈ. ਵਿਚ ਰਹਿੰਦੇ ਭਾਰਤੀ ਪ੍ਰਵਾਸੀਆਂ ਦੀਆਂ ਪਾਸਪੋਰਟ ਅਰਜ਼ੀਆਂ ਪ੍ਰਾਪਤ ਕਰ ਸਕੇਗਾ। ਪਹਿਲਾਂ ਹਰੇਕ ਅਮੀਰਾਤ ਦਾ ਤਸਦੀਕ ਲਈ ਆਪਣਾ ਵੱਖੋ-ਵੱਖਰਾ ਕੇਂਦਰ ਹੁੰਦਾ ਸੀ। ਦੁਬਈ ‘ਚ ਭਾਰਤ ਦੇ ਕੌਂਸਲ ਜਨਰਲ ਡਾ. ਅਮਨ ਪੁਰੀ ਨੇ ਦੱਸਿਆ ਕਿ ਪਾਸਪੋਰਟ ਨਵਿਆਉਣ ਸਬੰਧੀ ਅਰਜ਼ੀਆਂ ਪ੍ਰਾਪਤ ਕਰਨ ਵਾਲੇ ਦਿਨ ਹੀ ਉਨ੍ਹਾਂ ‘ਤੇ ਕਾਰਵਾਈ ਹੋ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਸ਼ੇਸ਼ ਪ੍ਰਵਾਨਗੀਆਂ ਜਿਵੇਂ ਪੁਲਿਸ ਤਸਦੀਕ ਜਾਂ ਭਾਰਤ ਤੋਂ ਕੋਈ ਕਲੀਅਰੈਂਸ ਚਾਹੀਦੀ ਹੈ, ਤਾਂ ਕੁਝ ਅਰਜ਼ੀਆਂ ਔਸਤਨ ਦੋ ਹਫ਼ਤਿਆਂ ਦਾ ਸਮਾਂ ਲੈ ਸਕਦੀਆਂ ਹਨ।


Share