ਯੂ.ਏ.ਈ. ’ਚ ਭਾਰਤੀ ਕਲਾਕਾਰ ਨੂੰ ਮਿਲਿਆ ਖਾੜੀ ਦੇਸ਼ ਦਾ ਵੱਕਾਰੀ ਗੋਲਡਨ ਵੀਜ਼ਾ

698
ਦੁਬਈ, 1 ਜੁਲਾਈ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ’ਚ 2007 ਤੋਂ ਰਹਿ ਰਹੇ ਇਕ ਭਾਰਤੀ ਕਲਾਕਾਰ ਨੂੰ ਖਾੜੀ ਦੇਸ਼ ਦਾ ਵੱਕਾਰੀ ਗੋਲਡਨ ਵੀਜ਼ਾ ਮਿਲਿਆ ਹੈ। ਰਿਪੋਰਟ ਮੁਤਾਬਕ ਓਡੀਸ਼ਾ ਦੀ ਰਹਿਣ ਵਾਲੀ ਮੋਨਾ ਵਿਸ਼ਵਰੂਪਤਾ ਮੋਹੰਤੀ ਨੇ ਇਕ ਸੀਨੀਅਰ ਕਲਾਕਾਰ ਦੀ ਸਲਾਹ ਦੇ ਆਧਾਰ ’ਤੇ ਗੋਲਡਨ ਵੀਜ਼ਾ ਲਈ ਅਰਜ਼ੀ ਦਿੱਤੀ ਸੀ। ਮੋਹੰਤੀ ਨੇ ਦੱਸਿਆ ਕਿ ਮੈਂ ਗੋਲਡਨ ਵੀਜ਼ਾ ਹਾਸਲ ਕਰਕੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਗੋਲਡਨ ਵੀਜ਼ਾ ਪ੍ਰਾਪਤ ਕਰਨ ਨਾਲ ਮੇਰਾ ਆਪਣੇ ਆਪ ’ਚ ਵਿਸ਼ਵਾਸ ਮਜ਼ਬੂਤ ਹੋਇਆ ਹੈ। ਫੈਸ਼ਨ ਡਿਜ਼ਾਈਨਰ ਮੋਹੰਤੀ 2007 ’ਚ ਦੁਬਈ ’ਚ ਮਣੀਪਾਲ ਯੂਨੀਵਰਸਿਟੀ ’ਚ ਵਿਆਖਿਆਕਾਰ ਵਜੋਂ ਯੂ.ਏ.ਈ. ਆਈ ਸੀ। ਗੋਲਡਨ ਵੀਜ਼ਾ ਵਿਦੇਸ਼ੀਆਂ ਨੂੰ ਰਾਸ਼ਟਰੀ ਪ੍ਰਯੋਜਕ ਦੀ ਲੋੜ ਤੋਂ ਬਿਨਾਂ ਦੇਸ਼ ’ਚ ਰਹਿਣ, ਕੰਮ ਕਰਨ, ਅਧਿਐਨ ਕਰਨ ਤੇ ਯੂ.ਏ.ਈ. ਦੇ ਮੁੱਖ ਜ਼ਮੀਨ ’ਤੇ ਉਨ੍ਹਾਂ ਦੇ ਪੇਸ਼ੇ ਦੀ 100 ਫੀਸਦੀ ਮਾਲਕੀ ਦੇ ਸਮਰੱਥ ਬਣਾਉਂਦਾ ਹੈ।