ਯੂ.ਏ.ਈ. ‘ਚ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਵਾਲੇ 7 ਲੋਕਾਂ ਨੇ ਭਾਰਤੀ ‘ਤੇ ਡੰਡਿਆਂ ਨਾਲ ਕੀਤਾ ਹਮਲਾ

576
Share

ਯੂ.ਏ.ਈ. 9 ਅਕਤੂਬਰ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਵਾਲੇ 7 ਲੋਕਾਂ ਦੇ ਸਮੂਹ ਨੇ ਇਕ ਭਾਰਤੀ ‘ਤੇ ਡੰਡਿਆਂ ਨਾਲ ਹਮਲਾ ਕਰ ਕੇ ਉਸ ਦੇ ਪੈਸੇ ਖੋਹ ਲਏ। ਦੁਬਈ ਦੀ ਇਕ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। 7 ਹਮਲਾਵਰਾਂ ਵਿਚ ਚਾਰ ਪਾਕਿਸਤਾਨੀ, ਦੋ ਨੇਪਾਲੀ ਅਤੇ ਇਕ ਭਾਰਤੀ ਹੈ। ਉਹ ਅਲ ਰਿਫਾ ਇਲਾਕੇ ਵਿਚ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਦੇ ਸਨ। ਉਹਨਾਂ ਨੇ ਜੁਲਾਈ ਵਿਚ ਇਕ ਰਿਹਾਇਸ਼ੀ ਇਮਾਰਤ ਦੇ ਸਾਹਮਣੇ 29 ਸਾਲਾ ਭਾਰਤੀ ‘ਤੇ ਹਮਲਾ ਕਰ ਦਿੱਤਾ ਸੀ। ਅਧਿਕਾਰਤ ਰਿਕਾਰਡ ਦੇ ਮੁਤਾਬਕ, ਪੀੜਤ ਨੇ ਕਿਹਾ,”ਮੈਂ ਦੋਸ਼ੀਆਂ ਨੂੰ ਜਾਣਦਾ ਸੀ ਕਿਉਂਕਿ ਮੈਂ ਹਰ ਰੋਜ਼ ਉਹਨਾਂ ਨੂੰ ਇਲਾਕੇ ਵਿਚ ਸ਼ਰਾਬ ਵੇਚਦੇ ਦੇਖਦਾ ਹੁੰਦਾ ਸੀ। ਮੈਂ ਦੁਬਈ ਪੁਲਸ ਨੂੰ ਇਸ ਦੀ ਸੂਚਨਾ ਦੇਣ ਦੇ ਲਈ ਉਹਨਾਂ ਦੀ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਨੋਟ ਕਰ ਲਿਆ ਸੀ, ਜਦੋਂ ਉਹਨਾਂ ਨੂੰ ਇਸ ਬਾਰੇ ਵਿਚ ਪਤਾ ਚੱਲਿਆ ਤਾਂ ਉਹਨਾਂ ਨੇ ਮੇਰੇ ‘ਤੇ ਹਮਲਾ ਕਰ ਦਿੱਤਾ।”  ਦੋਸ਼ੀਆਂ ਨੇ ਜ਼ਮੀਨ ‘ਤੇ ਸੁੱਟ ਕੇ ਭਾਰਤੀ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ 1,500 ਦਿਰਹਮ (408 ਅਮਰੀਕੀ ਡਾਲਰ) ਖੋਹ ਕੇ ਭੱਜ ਗਏ।


Share