ਯੂ.ਏ.ਈ. ਕਈ ਮਹੀਨਿਆਂ ਤੋਂ ਫਸੇ 49 ਭਾਰਤੀ ਕਾਮੇ ਦੇਸ਼ ਪਰਤੇ

599

ਯੂ.ਏ.ਈ., 14 ਅਕਤੂਬਰ (ਪੰਜਾਬ ਮੇਲ)- ਕਈ ਮਹੀਨਿਆਂ ਤੋਂ ਯੂਏਈ ਵਿਚ ਫਸੇ ਕੁਲ 49 ਭਾਰਤੀ ਕਾਮੇ ਦੇਸ਼ ਪਰਤ ਗਏ ਹਨ। ਮਾਲਕਾਂ ਵੱਲੋਂ ਬੇਸਹਾਰਾ ਛੱਡ ਦਿੱਤੇ ਜਾਣ ਪਿੱਛੋਂ ਸਾਰੇ ਉਥੇ ਫਸੇ ਹੋਏ ਸਨ। ਭਾਰਤੀ ਦੂਤਘਰ ਨੇ ਦੋ ਕੰਪਨੀਆਂ ਤੋਂ ਉਨ੍ਹਾਂ ਦੇ ਪਾਸਪੋਰਟ ਅਤੇ ਅਮਾਨਤ ਰਾਸ਼ੀ ਵਾਪਸ ਲੈਣ ਵਿਚ ਮਦਦ ਕੀਤੀ। ਦੁਬਈ ਸਥਿਤ ਲੱਕੜੀ ਦਾ ਕੰਮ ਕਰਨ ਵਾਲੀਆਂ ਦੋ ਫਰਮਾਂ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਬੰਦ ਹੋ ਗਈਆਂ। ਇਨ੍ਹਾਂ ਫਰਮਾਂ ਦੇ ਭਾਰਤੀ ਸੰਚਾਲਕਾਂ ਨੇ ਆਪਣੇ ਕਰਮਚਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਇਹ ਕਦਮ ਚੁੱਕਿਆ ਸੀ। ਛੇ ਮਹੀਨੇ ਤੋਂ ਇਨ੍ਹਾਂ ਪਰਵਾਸੀ ਕਾਮਿਆਂ ਨੂੰ ਕੋਈ ਭੁਗਤਾਨ ਵੀ ਨਹੀਂ ਹੋਇਆ ਸੀ। ਆਪਣੇ ਲਈ ਵਿਵਸਥਾ ਕਰਨ ਲਈ ਇਨ੍ਹਾਂ ਲੋਕਾਂ ਨੇ ਜੁਲਾਈ ਵਿਚ ਦੁਬਈ ਸਥਿਤ ਭਾਰਤੀ ਵਣਜ ਦੂਤਘਰ ਨਾਲ ਸੰਪਰਕ ਕੀਤਾ ਅਤੇ ਘਰ ਪਰਤਣ ਲਈ ਮਦਦ ਮੰਗੀ। ਵਣਜ ਦੂਤਘਰ ਨੇ ਉਕਤ ਫਰਮਾਂ ਦੇ ਪੀ.ਆਰ.ਓ. ਨਾਲ ਸੰਪਰਕ ਕੀਤਾ ਅਤੇ ਦੁਬਈ ਪੁਲਿਸ ਦੀ ਮਦਦ ਨਾਲ ਸਾਰਿਆਂ ਦਾ ਪਾਸਪੋਰਟ ਅਤੇ ਅਮਾਨਤ ਰਾਸ਼ੀ ਵਾਪਸ ਕਰਵਾਈ। ਵਣਜ ਦੂਤਘਰ ਦੀ ਮਦਦ ਨਾਲ ਸਾਰੇ ਪਰਵਾਸੀ ਕਾਮੇ ਸੁਰੱਖਿਅਤ ਘਰ ਪਰਤਣ ਵਿਚ ਕਾਮਯਾਬ ਹੋਏ।