ਯੂ.ਏ.ਈ. ਇਮੀਗ੍ਰਸ਼ਨ ਨਿਯਮਾਂ ਦਾ ਪਾਲਣ ਕਰਨ ‘ਚ ਅਸਫਲ ਰਹਿਣ ‘ਤੇ 50 ਤੋਂ ਵਧੇਰੇ ਭਾਰਤੀ ਦੁਬਈ ਹਵਾਈ ਅੱਡੇ ‘ਤੇ ਫਸੇ

539
Share

ਦੁਬਈ, 16 ਅਕਤੂਬਰ (ਪੰਜਾਬ ਮੇਲ)-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਇਮੀਗ੍ਰੇਸ਼ਨ ਨਿਯਮਾਂ ਦਾ ਪਾਲਣ ਕਰਨ ‘ਚ ਅਸਫਲ ਰਹਿਣ ‘ਤੇ ਵੀਰਵਾਰ ਨੂੰ 50 ਤੋਂ ਵਧੇਰੇ ਭਾਰਤੀ ਦੁਬਈ ਹਵਾਈ ਅੱਡੇ ‘ਤੇ ਫਸ ਗਏ। ਖਲੀਜ਼ ਟਾਈਮਸ ਦੀ ਖਬਰ ਮੁਤਾਬਕ 100 ਤੋਂ ਵਧੇਰੇ ਭਾਰਤੀ, ਇਨ੍ਹਾਂ ਵਿਚੋਂ ਜ਼ਿਆਦਾਤਰ ਨੌਕਰੀ ਦੇ ਲਈ, ਬੁੱਧਵਾਰ ਨੂੰ ਦੁਬਈ ਪੁੱਜੇ ਸਨ ਅਤੇ ਉਹ ਦੇਸ਼ ਵਿਚ ਦਾਖਲ ਹੋਣ ਦੀ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿਚ ਅਸਫਲ ਰਹੇ। ਯੂ.ਏ.ਈ. ਦੇ ਨਿਵਾਸ ਅਤੇ ਵਿਦੇਸ਼ੀ ਨਾਗਰਿਕ ਮਾਮਲਿਆਂ ਦੇ ਡਾਇਰੈਕਟਰ ਜਨਰਲ ਨੇ ਦੁਬਈ ਹਵਾਈ ਅੱਡੇ ‘ਤੇ ਫਸੇ 500 ਲੋਕਾਂ ਵਿਚ ਕਰੀਬ 100 ਭਾਰਤੀਆਂ ਦੇ ਹੋਣ ਦੀ ਪੁਸ਼ਟੀ ਕੀਤੀ। ਖਬਰ ਵਿਚ ਕਿਹਾ ਗਿਆ ਹੈ ਕਿ ਇਸ 100 ਭਾਰਤੀਆਂ ਵਿਚੋਂ ਤਕਰੀਬਨ 40 ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ।  ਦੁਬਈ ਵਿਚ ਭਾਰਤ ਦੇ ਰਾਜਦੂਤ ਨੀਰਜ ਅਗਰਵਾਲ ਨੇ ਖਲੀਜ ਟਾਈਮਸ ਨੂੰ ਕਿਹਾ ਕਿ ਵਣਜ ਦੂਤਘਰ ਨੂੰ ਸਾਡੀ ਹੈਲਪਲਾਇਨ ਦੇ ਰਾਹੀਂ ਉਨ੍ਹਾਂ ਦੀ ਹਾਲਤ ਦੇ ਬਾਰੇ ਸੂਚਨਾ ਮਿਲੀ। ਸਾਡੇ ਸੂਤਰਾਂ ਨੇ ਦੱਸਿਆ ਹੈ ਕਿ ਘੱਟ ਤੋਂ ਘੱਟ 14 ਨੂੰ ਦੁਬਈ ਵਿਚ ਦਾਖਲੇ ਦੀ ਆਗਿਆ ਦਿੱਤੀ ਗਈ, ਹਾਲਾਂਕਿ ਬਾਕੀ ਲੋਕ ਬੀਤੀ ਰਾਤ ਫਸ ਗਏ। ਗੈਰ-ਪੁਸ਼ਟੀ ਕੀਤੇ ਸੂਤਰਾਂ ਨੇ ਦੱਸਿਆ ਕਿ ਘੱਟ ਤੋਂ ਘੱਟ 50 ਨੂੰ ਦੇਸ਼ ਵਿਚ ਦਾਖਲੇ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਉਹ ਭਾਰਤ ਪਰਤ ਗਏ।


Share