ਯੂਰਪ ’ਚ ਮਹਾਮਾਰੀ ਕਾਰਨ ਬੰਦ ਸਕੂਲ ਡੇਢ ਸਾਲ ਬਾਅਦ ਖੁੱਲ੍ਹੇ

3181
Share

ਲੰਡਨ, 4 ਸਤੰਬਰ (ਪੰਜਾਬ ਮੇਲ)- ਪੂਰੇ ਯੂਰਪ ’ਚ ਮਹਾਮਾਰੀ ਕਾਰਨ ਬੰਦ ਸਕੂਲ ਖੁੱਲ੍ਹ ਗਏ ਹਨ ਅਤੇ ਬੱਚੇ 18 ਮਹੀਨਿਆਂ ਬਾਅਦ ਫਿਰ ਤੋਂ ਸਕੂਲ ਜਾਣ ਲੱਗੇ ਹਨ, ਪਰ ਕਈ ਦੇਸ਼ਾਂ ’ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਨਾਲ ਇਨਫੈਕਸ਼ਨ ਦੇ ਮਾਮਲੇ ਵਧਣ ਨੂੰ ਲੈ ਕੇ ਚਿੰਤਾਵਾਂ ਵੀ ਹਨ। ਬਿ੍ਰਟੇਨ ਦੇ ਉਲਟ ਇਟਲੀ ਅਤੇ ਸਪੇਨ ’ਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਮਾਜਿਕ ਦੂਰੀ ਰੱਖਣਾ ਅਤੇ ਮਾਸਕ ਪਾਉਣਾ ਜ਼ਰੂਰੀ ਹੈ। ਇਟਲੀ, ਤੁਰਕੀ ਅਤ ਯੂਨਾਨ ’ਚ ਅਧਿਆਪਕਾਂ ਨੂੰ ਟੀਕਾਕਰਨ ਦਾ ਸਬੂਤ ਦਿਖਾਣਾ ਹੋਵੇਗਾ ਜਾਂ ਫਿਰ ਕੋਰੋਨਾ ਵਾਇਰਸ ਜਾਂਚ ਦੀ ਤਾਜ਼ਾ ਰਿਪੋਰਟ ਦਿਖਾਉਣੀ ਹੋਵੇਗੀ ਜਿਸ ’ਚ ਉਨ੍ਹਾਂ ਦੇ ਇਨਫੈਕਟਿਡ ਨਾ ਹੋਣ ਦੀ ਪੁਸ਼ਟੀ ਕੀਤੀ ਗਈ ਹੋਵੇ।
ਫਰਾਂਸ ’ਚ ਬੱਚੇ ਵੀਰਵਾਰ ਤੋਂ ਸਕੂਲ ਜਾਣ ਲੱਗੇ। ਇਥੇ 6 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਲਈ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਬਿ੍ਰਟੇਨ ’ਚ ਜੁਲਾਈ ਮਹੀਨੇ ਕਾਰੋਬਾਰਾਂ ਅਤੇ ਸਮਾਜਿਕ ਮੇਲ ਮਿਲਾਪ ’ਤੇ ਲੱਗੀ ਮਹਾਮਾਰੀ ਸੰਬੰਧੀ ਪਾਬੰਦੀਆਂ ’ਚੋਂ ਲਗਭਗ ਜ਼ਿਆਦਾਤਰ ਨੂੰ ਹਟਾ ਦਿੱਤਾ ਗਿਆ ਸੀ ਅਤੇ ਹੁਣ ਬਿ੍ਰਟੇਨ ਯੂਰਪ ’ਚ ਸਭ ਤੋਂ ਜ਼ਿਆਦਾ ਇਨਫੈਕਸ਼ਨ ਦਰ ਵਾਲੇ ਖੇਤਰਾਂ ’ਚ ਸ਼ਾਮਲ ਹਨ ਜਿਥੇ ਰੋਜ਼ਾਨਾ ਇਨਫੈਕਸ਼ਨ ਦੇ 30,000 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੀਆਂ ਲਹਿਰਾਂ ਦੇ ਮੁਕਾਬਲੇ ਹਾਲਾਂਕਿ ਇਥੇ ਹਸਪਤਾਲ ’ਚ ਦਾਖਲ ਕੀਤੇ ਜਾਣ ਦੀ ਦਰ ਅਤੇ ਮੌਤ ਦਰ ਕਿਤੇ ਘੱਟ ਹੈ ਅਤੇ ਇਸ ਦਾ ਕਾਰਨ ਹੈ ਕਿ ਟੀਕਾਕਰਨ ਮੁਹਿੰਮ ਜਿਸ ’ਚ 16 ਸਾਲ ਤੋਂ ਜ਼ਿਆਦਾ ਉਮਰ ਦੇ ਕਰੀਬ 80 ਫੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ।

Share