ਯੂਰਪ ’ਚ ਕੋਵਿਡ ਕੇਸਾਂ ਦੀ ਗਿਣਤੀ 3 ਗੁਣਾ ਵਧੀ: ਡਬਲਯੂ.ਐੱਚ.ਓ.

103
ਫਰਾਂਸ ’ਚ ਲੈਸ ਸੋਰੀਨੀਅਰਸ਼ ਟੈਸਟਿੰਗ ਸੈਂਟਰ ’ਚ ਇਕ ਸਿਹਤ ਮੁਲਾਜ਼ਮ ਕਰੋਨਾ ਸੈਂਪਲ ਲੈਂਦੀ ਹੋਈ।
Share

ਲੰਡਨ, 19 ਜੁਲਾਈ (ਪੰਜਾਬ ਮੇਲ)- ਯੂਰਪ ਵਿਚ ਬੀਤੇ ਛੇ ਹਫ਼ਤਿਆਂ ਵਿਚ ਕਰੋਨਾ ਕੇਸਾਂ ਦੀ ਗਿਣਤੀ ਤਿੰਨ ਗੁਣਾ ਵਧ ਗਈ ਹੈ, ਜੋ ਵਿਸ਼ਵ ਦੇ ਕੁੱਲ ਕੇਸਾਂ ਦੀ ਲਗਪਗ ਅੱਧੀ ਹੈ। ਇਹ ਦਾਅਵਾ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਮੰਗਲਵਾਰ ਨੂੰ ਕੀਤਾ। ਇਸ ਦੇ ਨਾਲ ਹੀ ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ। ਡਬਲਯੂ.ਐੱਚ.ਓ. ਦੇ ਯੂਰਪੀ ਡਾਇਰੈਕਟਰ ਡਾ. ਹੰਸ ਕਲੱਜ ਨੇ ਕੋਵਿਡ-19 ਨੂੰ ਖਤਰਨਾਕ ਤੇ ਜਾਨਲੇਵਾ ਗਰਦਾਨਦਿਆਂ ਲੋਕਾਂ ਨੂੰ ਸੁਚੇਤ ਰਹਿਣ ਤੇ ਕਰੋਨਾ ਪਾਬੰਦੀਆਂ ਦੀ ਪਾਲਣਾ ਕਰਨ ਲਈ ਕਿਹਾ ਹੈ।

Share