ਯੂਰਪੀ ਯੂਨੀਅਨ ਵੱਲੋਂ ਰੂਸ ’ਤੇ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ

199
Share

-ਯੂਕਰੇਨ ਲਈ ਐਲਾਨਿਆ ਜਾਵੇਗਾ ਰਾਹਤ ਪੈਕੇਜ
ਬਰਸਲਜ਼ (ਬੈਲਜੀਅਮ), 24 ਫਰਵਰੀ (ਪੰਜਾਬ ਮੇਲ)- ਯੂਰਪੀ ਯੂਨੀਅਨ (ਈ.ਯੂ.) ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਰੂਸ ’ਤੇ ਨਵੀਆਂ ਪਾਬੰਦੀਆਂ ਲਗਾਈਆਂ ਜਾਣਗੀਆਂ, ਜਿਨ੍ਹਾਂ ਵਿਚ ਰੂਸ ਦੀਆਂ ਸੰਪਤੀਆਂ ਨੂੰ ਫਰੀਜ਼ ਕਰਨਾ ਤੇ ਰੂਸੀ ਬੈਂਕਾਂ ਨੂੰ ਯੂਰਪ ਦੀਆਂ ਵਿੱਤੀ ਮਾਰਕੀਟਾਂ ਨਾਲ ਲੈਣ-ਦੇਣ ਤੋਂ ਰੋਕਣਾ ਸ਼ਾਮਲ ਹੈ। ਇਸ ਸਬੰਧ ਵਿਚ ਈ.ਯੂ. ਦੇ ਆਗੂਆਂ ਦੀ ਮੀਟਿੰਗ ਜਲਦੀ ਹੀ ਹੋਵੇਗੀ। ਯੂਰਪੀ ਯੂਨੀਅਨ ਨੇ ਰੂਸ ਦੇ ਰਾਜਦੂਤ ਨੂੰ ਬਰਸਲਜ਼ ਵਿਚ ਤਲਬ ਕੀਤਾ ਹੈ ਤੇ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਗਏ ਹਮਲਿਆਂ ਦੀ ਨਿਖੇਧੀ ਕੀਤੀ ਹੈ। ਇਸੇ ਦੌਰਾਨ ਈ.ਯੂ. ਵਲੋਂ ਯੂਕਰੇਨ ਲਈ ਜਲਦੀ ਹੀ ਰਾਹਤ ਪੈਕੇਜ ਐਲਾਨਿਆ ਜਾਵੇਗਾ।

Share