ਯੂਰਪੀਅਨ ਯੂਨੀਅਨ ਵੱਲੋਂ ਵਟਸਐਪ ’ਤੇ 5 ਕਰੋੜ ਯੂਰੋ ਦਾ ਜੁਰਮਾਨਾ ਲਾਉਣ ਦੀ ਤਿਆਰੀ

271
Share

ਬੈਲਜ਼ੀਅਮ, 25 ਜਨਵਰੀ (ਪੰਜਾਬ ਮੇਲ)- ਯੂਰਪੀਅਨ ਯੂਨੀਅਨ (ਈ.ਯੂ.) ਵਟਸਐਪ ’ਤੇ ਪੰਜ ਕਰੋੜ ਯੂਰੋ ਦਾ ਜੁਰਮਾਨਾ ਲਾਉਣ ਵਾਲਾ ਹੈ। ਵੈੱਬਸਾਈਟ ਪੋਲੀਟੀਕੋ ਈ.ਯੂ. ਨੇ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਛਾਪੀ ਹੈ। ਇਹ ਜੁਰਮਾਨਾ ਈ.ਯੂ. ਦੇ ਡਾਟਾ ਸੁਰੱਖਿਆ ਨਿਯਮਾਂ ਦਾ ਉਲੰਘਣ ਕਰਨ ਲਈ ਲਾਇਆ ਜਾਵੇਗਾ। ਵੈਸੇ ਵੈੱਬਸਾਈਟ ਨੇ ਕਿਹਾ ਕਿ ਜੁਰਮਾਨੇ ਦੀ ਰਕਮ ਕਿੰਨੀ ਹੋਵੇਗੀ, ਇਸ ’ਤੇ ਅਜੇ ਈ.ਯੂ. ਨੇ ਵੱਖ-ਵੱਖ ਦੇਸ਼ਾਂ ਦੇ ਡਾਟਾ ਸੁਰੱਖਿਆ ਏਜੰਸੀਆਂ ਨਾਲ ਸਲਾਹ-ਮਸ਼ਵਰਾ ਚੱਲ ਰਿਹਾ ਹੈ। ਵੈੱਬਸਾਈਟ ਦਾ ਕਹਿਣਾ ਹੈ ਕਿ ਇਹ ਜੁਰਮਾਨਾ ਇੰਨਾ ਵੱਡਾ ਹੋ ਸਕਦਾ ਹੈ।
ਈ.ਯੂ. ਨੇ 2018 ’ਚ ਡਾਟਾ ਸੁਰੱਖਿਆ ਦੇ ਆਮ ਨਿਯਮ ਲਾਗੂ ਕੀਤੇ ਸਨ। ਉਸ ਦੇ ਤਹਿਤ ਯੂਜ਼ਰਸ ਦੀ ਪ੍ਰਾਈਵੇਸੀ ਦੇ ਸੁਰੱਖਿਆ ਦੇ ਨਿਯਮ ਲਾਗੂ ਹੋਏ ਪਰ ਫੇਸਬੁੱਕ ਕੰਪਨੀ ਦੇ ਮੈਸੇਜਿੰਗ ਐਪ ਵਟਸਐਪ ਨੇ ਉਨ੍ਹਾਂ ਦਾ ਉਲੰਘਣ ਕੀਤਾ ਹੈ। ਉਸ ਨੇ ਯੂਰਪ ਦੀ ਨਿੱਜਤਾ ਨਿਯਮਾਂ ਦੇ ਮੁਤਾਬਕ ਜ਼ਰੂਰੀ ਪਾਰਦਰਸ਼ਤਾ ਨਹੀਂ ਵਰਤੀ। ਆਇਰਲੈਂਡ ’ਚ ਹੋਈ ਜਾਂਚ ’ਚ ਇਸ ਐਪ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸੰਭਵ ਹੈ ਕਿ ਜੁਰਮਾਨੇ ਦੇ ਐਲਾਨ ਦੇ ਨਾਲ ਹੀ ਵਟਸਐਪ ਨੂੰ ਯੂਜ਼ਰਸ ਦੇ ਡਾਟਾ ਦੇ ਵਰਤੋਂ ਦੇ ਤਰੀਕੇ ’ਚ ਬਦਲਾਅ ਲਿਆਉਣ ਦੇ ਹੁਕਮ ਵੀ ਦਿੱਤੇ ਜਾਣਗੇ।
ਇਹ ਜਾਂਚ ਦੋਸ਼ ਲੱਗਣ ’ਤੇ ਕਰਵਾਈ ਗਈ ਸੀ ਕਿ ਵਟਸਐਪ ਨੇ ਈ.ਯੂ. ਦੇ ਯੂਜ਼ਰਸ ਨੂੰ ਇਹ ਠੀਕ ਢੰਗ ਨਾਲ ਨਹੀਂ ਦੱਸਿਆ ਕਿ ਉਹ ਉਨ੍ਹਾਂ ਦੇ ਡਾਟਾ ਨੂੰ ਕਿਸ ਤਰ੍ਹਾਂ ਫੇਸਬੁੱਕ ਨਾਲ ਸਾਂਝਾ ਕਰੇਗਾ। ਫਰਾਂਸ ਦੀ ਪ੍ਰਾਈਵੇਸੀ ਅਥਾਰਿਟੀ ਗੂਗਲ ’ਤੇ ਪੰਜ ਕਰੋੜ ਯੂਰੋ ਦਾ ਜੁਰਮਾਨਾ ਲੱਗ ਚੁੱਕਿਆ ਹੈ। ਗੂਗਲ ’ਤੇ ਵੀ ਪ੍ਰਾਈਵੇਸੀ ਉਲੰਘਣ ਦੇ ਕਈ ਮਾਮਲੇ ਸਾਬਤ ਹੋਏ ਸਨ। ਆਇਰਲੈਂਡ ਦਾ ਡਾਟਾ ਸੁਰੱਖਿਆ ਕਮਿਸ਼ਨ ਨੇ ਹਾਲ ਹੀ ’ਚ ਯੂਰਪ ’ਤੇ 45 ਲੱਖ ਯੂਰੋ ਦਾ ਜੁਰਮਾਨਾ ਲਾਇਆ ਸੀ। ਆਇਰਲੈਂਡ ਦੇ ਕਾਨੂੰਨ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਉਸ ਦੇ ਆਪਣੇ ਕਾਨੂੰਨ ਦਾਇਰੇ ’ਚ ਆਉਂਦੀਆਂ ਹਨ।

Share