ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਦੇਸ਼ਾਂ ਨੇ ਖੋਲ੍ਹੀਆਂ ਆਪਣੀਆਂ ਸਰਹੱਦਾਂ

658
Share

ਬਰਲਿਨ, 15 ਜੂਨ (ਪੰਜਾਬ ਮੇਲ)- ਯੂਰਪ ‘ਚ ਕੋਰੋਨਾਵਾਇਰਸ ਦੇ ਕਹਿਰ ਉਪਰੰਤ ਜ਼ਿੰਦਗੀ ਇਕ ਫਿਰ ਪਟੜੀ ‘ਤੇ ਆਉਂਦੀ ਦਿਖਾਈ ਦੇ ਰਹੀ ਹੈ, ਜਿਸ ਦੇ ਤਹਿਤ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਦੇਸ਼ਾਂ ਵਲੋਂ ਆਪਣੀਆਂ ਸਰਹੱਦਾਂ ਯੂਰਪੀਅਨਾਂ ਲਈ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਖੋਲ੍ਹੀਆਂ ਜਾ ਰਹੀਆਂ ਹਨ। ਦੂਜੇ ਪਾਸੇ ਅਮਰੀਕਾ, ਲਾਤੀਨੀ ਅਮਰੀਕਾ, ਏਸ਼ੀਆ ਤੇ ਮੱਧ ਪੂਰਬ ਦੇ ਸੈਲਾਨੀਆਂ ਨੂੰ ਅਜੇ ਹੋਰ ਇੰਤਜਾਰ ਕਰਨਾ ਪੈ ਸਕਦਾ ਹੈ। ਯੂਰਪੀਅਨ ਦੇਸ਼ ਅਗਲੇ ਮਹੀਨੇ ਕੁਝ ਹੋਰ ਸੈਲਾਨੀਆਂ ਲਈ ਵੀ ਆਪਣੇ ਦਰਵਾਜ਼ੇ ਖੋਲ੍ਹ ਸਕਦੇ ਹਨ। ਯੂਰਪੀਅਨ ਯੂਨੀਅਨ ਦੇ ਗ੍ਰਹਿ ਮਾਮਲਿਆਂ ਦੇ ਕਮਿਸ਼ਨਰ ਯਲਵਾ ਜੋਹਾਨਸਨ ਨੇ ਮੈਂਬਰ ਦੇਸ਼ਾਂ ਨੂੰ ਪਿਛਲੇ ਹਫ਼ਤੇ ਅਪੀਲ ਕੀਤੀ ਸੀ ਕਿ ਜਿੰਨੀ ਜਲਦੀ ਹੋ ਸਕੇ ਸਰਹੱਦਾਂ ਨੂੰ ਖੋਲਿਆ ਜਾਵੇ। ਯੂਰਪੀਅਨ ਯੂਨੀਅਨ ਵਲੋਂ ਪਾਸਪੋਰਟ ਮੁਕਤ ਸ਼ੇਨੇਗਨ ਵੀਜ਼ਾ ਜਾਰੀ ਕੀਤਾ ਜਾਂਦਾ ਹੈ, ਜਿਸ ਤਹਿਤ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਤੋਂ ਇਲਾਵਾ ਸਵਿਟਜ਼ਰਲੈਂਡ ਵਰਗੇ ਗੈਰ-ਯੂਰਪੀ ਯੂਨੀਅਨ ਦੇਸ਼ ਦੀ ਯਾਤਰਾ ਵੀ ਕੀਤੀ ਜਾ ਸਕਦੀ ਹੈ।


Share