ਯੂਰਪੀਅਨ ਯੂਨੀਅਨ, ਕੈਨੇਡਾ ਤੇ ਰੂਸ ਵੱਲੋਂ ਵਿਦੇਸ਼ੀਆਂ ਲਈ ਆਪਣੀਆਂ ਹੱਦਾਂ ਸੀਲ

736
Share

ਬ੍ਰਸਲਜ਼, 18 ਮਾਰਚ (ਪੰਜਾਬ ਮੇਲ)-ਕੋਰੋਨਾਵਾਇਰਸ ਦੇ ਦੁਨੀਆਂ ਭਰ ‘ਚ ਵਧਦੇ ਇਨਫੈਕਸ਼ਨ ਦੇ ਮੱਦੇਨਜ਼ਰ 27 ਦੇਸ਼ਾਂ ਦੇ ਸੰਗਠਨ ਯੂਰਪੀਅਨ ਯੂਨੀਅਨ (ਈ.ਯੂ.), ਕੈਨੇਡਾ ਅਤੇ ਰੂਸ ਨੇ ਵਿਦੇਸ਼ੀਆਂ ਦੇ ਲਈ ਆਪਣੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਫਰਾਂਸ ਦੀ ਸਰਕਾਰ ਨੇ ਕਿਹਾ ਕਿ 17 ਮਾਰਚ ਤੋਂ ਯੂਰਪੀ ਯੂਨੀਅਨ ਅਤੇ ਸ਼ੈਨੇਗਨ ਖੇਤਰ ਦੀਆਂ ਹੱਦਾਂ 30 ਦਿਨਾਂ ਲਈ ਬੰਦ ਰਹਿਣਗੀਆਂ। ਰੂਸੀ ਸਰਕਾਰ ਨੇ ਵੀ ਸਥਾਈ ਨਿਵਾਸੀਆਂ ਨੂੰ ਛੱਡ ਕੇ ਸਾਰੇ ਵਿਦੇਸ਼ੀਆਂ ਲਈ ਆਪਣੀਆਂ ਹੱਦਾਂ ਬੰਦ ਕਰ ਦਿੱਤੀਆਂ ਹਨ ਅਤੇ ਇਹ 1 ਮਈ ਤੱਕ ਬੰਦ ਰਹਿਣਗੀਆਂ।


Share