ਯੂਬਾ ਸਿਟੀ ਦੇ ਟਾਇਰਾ ਬੁਇਨਾ ਗੁਰੂ ਘਰ ਲਈ ਹੋਈ ਡਾਇਰੈਟਰਾਂ ਦੀ ਚੋਣ

173
Share

-ਸਾਧ ਸੰਗਤ ਸਲੇਟ ਦੇ 31 ਵਿਚੋਂ 20 ਬਣੇ ਡਾਇਰੈਕਟਰ
ਯੂਬਾ ਸਿਟੀ, 21 ਮਈ (ਜਸਪਾਲ ਸਿੰਘ ਨਾਗਰਾ/ਪੰਜਾਬ ਮੇਲ)- ਯੂਬਾ ਸਿਟੀ ਦਾ ਪੂਰੀ ਦੁਨੀਆਂ ਵਿਚ ਮਸ਼ਹੂਰ ਟਾਇਰਾ ਬੁਇਨਾ ਗੁਰਦੁਆਰਾ ਦੀ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ ਪਿਛਲੇ ਦਿਨੀਂ ਹੋਈਆਂ, ਜਿਨ੍ਹਾਂ ਵਿਚ ਮੁੱਖ ਮੁਕਾਬਲਾ ਸਾਧ ਸੰਗਤ ਸਲੇਟ ਅਤੇ ਖਾਲਸਾ ਪੰਥ ਸਲੇਟ ਦਰਮਿਆਨ ਸੀ। ਚੋਣਾਂ ਕਰਵਾਉਣ ਦਾ ਸਿਲਸਿਲਾ 2008 ਵਿਚ ਸ਼ੁਰੂ ਹੋਇਆ ਸੀ, ਜੋ ਕਿ ਹਰ ਚਾਰ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ। ਇਹ ਚੋਣਾਂ ਪਿਛਲੇ ਸਾਲ ਹੋਣੀਆਂ ਸਨ ਪਰ ਕੋਰੋਨਾ ਦੇ ਕਹਿਰ ਕਾਰਣ ਕੁੱਝ ਸਮੇਂ ਲਈ ਅੱਗੇ ਪਾ ਦਿੱਤੀਆਂ ਸਨ, ਜੋ ਕਿ ਹੁਣ ਕਰਵਾਈਆਂ ਗਈਆਂ ਹਨ। ਪ੍ਰਬੰਧਕੀ ਕਮੇਟੀ ਵਿਚ ਕੁੱਲ 31 ਡਾਇਰੈਕਟਰਾਂ ਦੀ ਚੋਣ ਕੀਤੀ ਜਾਂਦੀ ਹੈ। ਇਸ ਵਾਰ ਇਨ੍ਹਾਂ ਚੋਣਾਂ ਵਿਚ ਸਾਧ ਸੰਗਤ ਸਲੇਟ ਦੇ 20 ਡਾਇਰੈਕਟਰ ਜੇਤੂ ਰਹੇ ਹਨ। ਸਾਧ ਸੰਗਤ ਸਲੇਟ ਦੇ ਪ੍ਰੀਤਮ ਸਿੰਘ 1800, ਅਜੈਬ ਸਿੰਘ ਮੱਲ੍ਹੀ 1762, ਸੁਖਦੇਵ ਸਿੰਘ ਮੁੰਡੀ 1760, ਸਰਬਜੀਤ ਸਿੰਘ ਥਿਆੜਾ 1753, ਜਗਦੀਪ ਸਿੰਘ ਬਾਜਵਾ 1724, ਹਰਜਿੰਦਰ ਬੈਂਸ 1713, ਤੇਜਿੰਦਰ ਸਿੰਘ ਦੁਸਾਂਝ 1710, ਨਰ ਸਿੰਘ ਹੀਰ 1707, ਮਹਾਂ ਸਿੰਘ ਢਿੱਲੋਂ 1698, ਹਰਜੀਤ ਸਿੰਘ ਗਿੱਲ 1680, ਗੁਰਕਮਲਜੀਤ ਸਿੰਘ ਕਾਲਕਟ 1664, ਗੁਰਚਰਨ ਸਿੰਘ ਰੰਧਾਵਾ 1644, ਗੁਰਮੀਤ ਸਿੰਘ ਤੱਖਰ 1643, ਜਸ ਥਿਆੜਾ 1639, ਸਰਬਜੀਤ ਡੱਡਵਾਲ ਉਰਫ ਸਾਬੀ 1637, ਤਾਰਾ ਸਿੰਘ ਭੰਗਲ 1637, ਤੀਰਥ ਸਿੰਘ ਚੀਮਾ 1634, ਰਵਿੰਦਰ ਸਿੰਘ ਸਹੋਤਾ 1630, ਮਲਕੀਤ ਸਿੰਘ 1624, ਕਸ਼ਮੀਰ ਸਿੰਘ ਰਾਏ 1612 ਵੋਟਾਂ ਲੈ ਕੇ ਜੇਤੂ ਰਹੇ। ਦੂਜੀਆਂ ਧਿਰਾਂ ਦੇ ਬਲਰਾਜ ਸਿੰਘ ਢਿੱਲੋਂ 1770, ਜਸਬੀਰ ਸਿੰਘ ਧਾਮੀ 1740, ਮਨਜੀਤ ਸਿੰਘ ਢਿੱਲੋਂ 1687, ਦਲਵੀਰ ਸਿੰਘ ਗਿੱਲ 1684, ਨਿਰਮਲ ਸਿੰਘ ਜੰਡਾ 1668, ਨਰਿੰਦਰ ਸਿੰਘ 1665, ਕੁਲਦੀਪ ਸਿੰਘ ਸਹੋਤਾ 1664, ਹਰਭਜਨ ਸਿੰਘ ਢੇਰੀ 1652, ਹਰਮਨਦੀਪ ਸਿੰਘ ਸੰਧੂ 1641, ਅਮਰੀਕ ਸਿੰਘ ਮਾਹਿਲ 1621, ਜੋਗਾ ਸਿੰਘ ਰਾਏ 1615 ਵੋਟਾਂ ਲੈ ਕੇ ਡਾਇਰੈਕਟਰ ਦੀ ਚੋਣ ਜਿੱਤ ਗਏ ਹਨ। ਯੂਬਾ ਸਿਟੀ ਦੇ ਲੋਕ ਚਾਹੁੰਦੇ ਹਨ ਕਿ ਨਵੀਂ ਚੁਣੀ ਕਮੇਟੀ ਨੂੰ ਗੁਰੂ ਘਰ ਦੀ ਤਰੱਕੀ ਲਈ ਮਿਲਜੁੱਲ ਕੇ ਕੰਮ ਕਰਨਾ ਚਾਹੀਦਾ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਨੌਜੁਆਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਲਈ ਉਪਰਾਲੇ ਕਰਨ ਦੀ ਲੋੜ ਹੈ, ਤਾਂ ਕਿ ਸਿੱਖ ਧਰਮ ਦੀ ਪਹਿਚਾਣ ਪੂਰੀ ਦੁਨੀਆਂ ਵਿਚ ਉਭਰਵੇਂ ਤੌਰ ’ਤੇ ਹੋ ਸਕੇ।

Share