ਯੂਬਾ ਸਿਟੀ ਦੀ ਰਾਜਨੀਤੀ ‘ਚ ਸਿੱਖਾਂ ਦੀ ਬੱਲੇ-ਬੱਲੇ

765

ਯੂਬਾ ਸਿਟੀ, 4 ਮਾਰਚ (ਗੁਰਜਤਿੰਦਰ ਸਿੰਘ ਰੰਧਾਵਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਸਟਰ ਕਾਊਂਟੀ ‘ਚ 2020 ਪ੍ਰਾਇਮਰੀ ਚੋਣਾਂ ਲਈ 3 ਸਿੱਖ ਉਮੀਦਵਾਰ ਵੀ ਚੋਣ ਮੈਦਾਨ ਵਿਚ ਸਨ। ਇਨ੍ਹਾਂ ਵਿਚੋਂ ਇਕ ਉਮੀਦਵਾਰ ਕਰਮ ਬੈਂਸ ਸਪੁੱਤਰ ਸ. ਦੀਦਾਰ ਸਿੰਘ ਬੈਂਸ ਨੇ ਡਿਸਟ੍ਰਿਕ-4 ਤੋਂ ਸੁਪਰਵਾਈਜ਼ਰ ਦੀ ਚੋਣ ਵੱਡੇ ਫਰਕ ਨਾਲ ਜਿੱਤ ਲਈ ਹੈ। ਕਰਮ ਬੈਂਸ ਨੂੰ 43.55 ਫੀਸਦੀ ਵੋਟਾਂ ਹਾਸਲ ਹੋਈਆਂ। ਜਦਕਿ ਉਸ ਦੇ ਵਿਰੋਧੀ ਸਟੇਸੀ ਬਰੂਕਮੈਨ ਨੂੰ 29.02 ਫੀਸਦੀ ਅਤੇ ਤੇਜਮਾਨ ਨੂੰ 27.43 ਫੀਸਦੀ ਵੋਟਾਂ ਪ੍ਰਾਪਤ ਹੋਈਆਂ। ਕਰਮ ਬੈਂਸ ਦਸਤਾਰਧਾਰੀ ਹੋਣ ਦੇ ਬਾਵਜੂਦ ਵੀ ਇਹ ਚੋਣ ਜਿੱਤਣ ‘ਚ ਕਾਮਯਾਬ ਰਹੇ, ਜਿਸ ਦੇ ਲਈ ਸਿੱਖ ਕੌਮ ਦੇ ਵਿਚ ਖੁਸ਼ੀ ਪਾਈ ਜਾ ਰਹੀ ਹੈ। ਕਰਮ ਬੈਂਸ ਕੈਲੀਫੋਰਨੀਆ ਦੀ ਕਿਸੇ ਵੀ ਮਿਆਰੀ ਚੋਣ ‘ਚ ਜਿੱਤ ਹਾਸਲ ਕਰਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਣ ਗਏ ਹਨ।
ਸਟਰ ਕਾਊਂਟੀ ਦੇ ਹੀ ਡਿਸਟ੍ਰਿਕ-5 ਤੋਂ ਮੌਜੂਦਾ ਸੁਪਰਵਾਈਜ਼ਰ ਮੈਟਕੋਨੈਂਟ 47.78 ਫੀਸਦੀ ਵੋਟਾਂ ਹਾਸਲ ਕਰਕੇ ਦੁਬਾਰਾ ਸੁਪਰਵਾਈਜ਼ਰ ਚੁਣੇ ਗਏ ਹਨ। ਜਦਕਿ ਸਿੱਖ ਉਮੀਦਵਾਰ ਸਰਬ ਥਿਆੜਾ 31.22 ਫੀਸਦੀ ਵੋਟਾਂ ਹਾਸਲ ਕਰਕੇ ਦੂਜੇ ਸਥਾਨ ‘ਤੇ ਰਹੇ। ਸਰਬ ਥਿਆੜਾ ਅਮਰੀਕੀ ਚੋਣਾਂ ਵਿਚ ਪਹਿਲੀ ਵਾਰ ਕੁੱਦੇ ਸਨ ਅਤੇ ਉਨ੍ਹਾਂ ਨੂੰ ਇਸ ਚੋਣ ਵਿਚ ਬਹੁਤ ਹੀ ਵਧੀਆ ਹੁੰਗਾਰਾ ਹਾਸਲ ਹੋਇਆ। ਤੀਜੇ ਸਥਾਨ ‘ਤੇ ਆਉਣ ਵਾਲੇ ਜੌਹਨ ਬੱਕਲੈਂਡ ਨੂੰ ਕੇਵਲ 21 ਫੀਸਦੀ ਵੋਟਾਂ ਹਾਸਲ ਹੋਈਆਂ।