ਯੂਬਾ ਸਿਟੀ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

133
ਮਿ੍ਰਤਕ ਜਗਦੀਪ ਸਿੰਘ ਮਾਨ ਦੀ ਪੁਰਾਣੀ ਤਸਵੀਰ।
Share

-ਸ਼ੱਕੀ ਹਮਲਾਵਰ ਗਿ੍ਰਫ਼ਤਾਰ
ਯੂਬਾ ਸਿਟੀ, 5 ਮਈ (ਪੰਜਾਬ ਮੇਲ)- ਜਗਦੀਪ ਸਿੰਘ ਮਾਨ ਦਾ ਯੂਬਾ ਸਿਟੀ ’ਚ ਉਨ੍ਹਾਂ ਦੇ ਘਰ ’ਚ ਲੁੱਟ ਦੀ ਨੀਅਤ ਨਾਲ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਗਦੀਪ ਸਿੰਘ ਦੇ ਪਿਤਾ ਗਿਆਨ ਸਿੰਘ ਅਤੇ ਮਾਤਾ ਅਤੇ ਹੋਰ ਪਰਿਵਾਰਕ ਮੈਂਬਰ 45 ਸਾਲ ਪਹਿਲਾਂ ਅਮਰੀਕਾ ਗਏ ਸਨ।
ਜਗਦੀਪ ਸਿੰਘ ਮਾਨ ਪਰਿਵਾਰ ’ਚ ਸਭ ਤੋਂ ਛੋਟਾ ਸੀ ਅਤੇ 32 ਸਾਲ ਦਾ ਸੀ। ਉਹ ਅਜੇ ਤੱਕ ਕੁਆਰਾ ਹੀ ਸੀ ਅਤੇ ਅਮਰੀਕਾ ਦਾ ਜੰਮਪਲ ਸੀ। ਜਲਦ ਹੀ ਉਸਦਾ ਵਿਆਹ ਹੋਣਾ ਸੀ। ਜਗਦੀਪ ਸਿੰਘ ਮਾਨ ਦਾ ਉਨ੍ਹਾਂ ਦੇ ਘਰ ਵਿਚ ਲੁੱਟ ਦੀ ਨੀਅਤ ਨਾਲ ਆਏ ਕੁੱਝ ਵਿਅਕਤੀਆਂ ਨੇ ਗੋਲੀਆਂ ਮਾਰ ਕਰ ਕਤਲ ਕਰ ਦਿੱਤਾ ਹੈ।
ਜਗਦੀਪ ਸਿੰਘ ਮਾਨ ਯੂਬਾ ਸਿਟੀ ’ਚ ਆਪਣੇ ਘਰ ’ਚ ਸੀ ਅਤੇ ਉਸ ਦੀ ਮਾਤਾ ਘਰ ’ਚ ਹੀ ਟੈਲੀਫੋਨ ’ਤੇ ਕਿਸੇ ਨਾਲ ਗੱਲਬਾਤ ਕਰ ਰਹੇ ਸਨ। ਘਰ ਦਾ ਮੁੱਖ ਗੇਟ ਖੜਕਣ ਦੀ ਆਵਾਜ਼ ਆਉਣ ’ਤੇ ਜਗਦੀਪ ਜਿਵੇਂ ਹੀ ਗੇਟ ਖੋਲ੍ਹ ਕੇ ਦੇਖਣ ਲੱਗਾ, ਤਾਂ ਬਾਹਰ ਖੜ੍ਹੇ ਵਿਅਕਤੀਆਂ ਨੇ ਉਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਪੁੱਜੀ ਪੁਲਿਸ ਵੱਲੋਂ ਬੇਸ਼ੱਕ ਘਰ ਦੇ ਗੁਆਂਢ ’ਚ ਲੁੱਕੇ ਇਕ ਅਫਰੀਕੀ ਕਾਲੇ ਨੂੰ ਕਾਬੂ ਕਰ ਲਿਆ ਹੈ, ਉਸ ਦੇ ਬਾਕੀ ਸਾਥੀ ਫਰਾਰ ਹੋ ਗਏ ਹਨ।
ਗਿ੍ਰਫ਼ਤਾਰ ਸ਼ੱਕੀ ਹਮਲਾਵਰ ਰੌਬਰਟੋ ਰੌਬਿਨਸਨ।

ਸਟਰ ਕਾਉਂਟੀ ਸ਼ੈਰਿਫ ਦਾ ਦਫ਼ਤਰ ਯੂਬਾ ਸਿਟੀ ’ਚ ਹੋਏ ਕਤਲ ਕਾਂਡ ਦੀ ਜਾਂਚ ਬਹੁਤ ਹੀ ਗੰਭੀਰਤਾ ਨਾਲ ਕਰ ਰਿਹਾ ਹੈ। ਸ਼ੈਰਿਫ ਦੇ ਦਫਤਰ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ 22 ਸਾਲਾ ਰੌਬਰਟੋ ਰੌਬਿਨਸਨ ਵਜੋਂ ਕੀਤੀ ਗਈ ਹੈ। ਉਹ ਕੁਝ ਬਲਾਕ ਭੱਜਿਆ ਅਤੇ ਐਂਥਨੀ ਵੇਅ ’ਤੇ ਇਕ ਘਰ ਦੇ ਅੰਦਰ ਵੜ ਗਿਆ। ਉਸ ਘਰ ਵਿਚ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਰੌਬਿਨਸਨ ਜਦੋਂ ਉਸ ਦੇ ਘਰ ਵੜਿਆ, ਤਾਂ ਉਹ ਘਰ ਨਹੀਂ ਸੀ। ਹਾਲਾਂਕਿ, ਉਸਦਾ ਬੇਟਾ ਅਤੇ ਇਕ ਹੋਰ ਵਿਅਕਤੀ ਅੰਦਰ ਹੀ ਸੀ। ਸਟਰ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅੰਡਰ ਸ਼ੈਰਿਫ ਸਕਾਟ ਸਮਾਲਵੁਡ ਨੇ ਕਿਹਾ ਸ਼ੱਕੀ ਹਥਿਆਰਬੰਦ ਹਮਲਾਵਰ ਨੇ ਆਪਣੇ ਆਪ ਨੂੰ ਘਰ ਵਿਚ ਬੰਦ ਕੀਤਾ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਗੱਲਬਾਤ ਰਾਹੀਂ ਰੌਬਿਨਸਨ ਨੂੰ ਸ਼ਾਂਤੀਪੂਰਵਕ ਢੰਗ ਨਾਲ ਬਾਹਰ ਨਿਕਲਣ ਲਈ ਪ੍ਰੇਰਿਆ ਤੇ ਘਰ ਅੰਦਰ ਦੋ ਮੈਂਬਰਾਂ ਨੂੰ ਵੀ ਸੁਰੱਖਿਅਤ ਕਰ ਲਿਆ। ਰੌਬਿਨਸਨ ਨੂੰ ਕਤਲੇਆਮ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬੀ ਭਾਈਚਾਰੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।


Share