ਯੂਬਾ ਸਿਟੀ, ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਦੀਆਂ ਚੋਣਾਂ ’ਚ ਸਾਧ ਸੰਗਤ ਧੜਾ ਜੇਤੂ

96
Share

ਸੈਕਰਾਮੈਂਟੋ, 18 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਿਸ਼ਵ ਪੱਧਰੀ ਨਗਰ ਕੀਰਤਨ ਕਰਕੇ ਜਾਣੇ ਜਾਂਦੇ ਯੂਬਾ ਸਿਟੀ, ਕੈਲੀਫੋਰਨੀਆ ਦੇ ਸਿੱਖ ਟੈਂਪਲ ਦੇ ਪ੍ਰਬੰਧਕਾਂ ਦੀਆਂ ਹੋਈਆਂ ਚੋਣਾਂ ਵਿੱਚ ਅੱਜ ਸਾਧ ਸੰਗਤ ਧੜਾ ਜੇਤੂ ਰਿਹਾ, ਜਿਸ ਦੀ ਅਗਵਾਈ ਸਰਬਜੀਤ ਥਿਆੜਾ ਤੇ ਤੇਜਿੰਦਰ ਦੁਸਾਂਝ ਕਰ ਰਹੇ ਸਨ। ਇਯ ਧੜੇ ਦੇ 20 ਉਮੀਦਵਾਰ ਤੇ ਪੰਥਕ ਸਲੇਟ ਦੇ 11 ਉਮੀਦਵਾਰ ਜੇਤੂ ਐਲਾਨੇ ਗਏ। ਇਨ੍ਹਾਂ ਵੋਆਂ ਦੌਰਾਨ ਕੁੱਲ 3613 ਵੋਟਾਂ ਪੋਲ ਹੋਈਆਂ। ਗੁਰਦੁਆਰਾ ਸਿੱਖ ਟੈਂਪਲ ਯੂਬਾ ਸਿਟੀ ਦੀਆਂ ਪ੍ਰਬੰਧਕੀ ਚੋਣਾਂ ਬੀਤੇ ਕੱਲ੍ਹ ਤੇ ਅੱਜ ਦੋ ਦਿਨਾਂ ਵਿੱਚ ਨੇਪਰੇ ਚੜ੍ਹੀਆਂ। ਕਈ ਹਫ਼ਤਿਆਂ ਤੋਂ ਦੋਵਾਂ ਧਿਰਾਂ ਵਿੱਚ ਖਿੱਚੋਤਾਣ ਵਧੀਹੋਈ ਸੀ ਤੇ ਦੋਵਾਂ ਧਿਰਾਂ ਹੀ ਸਿਰ ਧੜ ਦੀ ਬਾਜ਼ੀ ਲਾ ਕੇ ਬੈਠੀਆਂ ਸਨ। ਅੱਜ ਦੇਰ ਰਾਤ ਦੋਵਾਂ ਧਿਰਾਂ ਦੇ ਵਕੀਲਾਂ ਦੀ ਹਾਜ਼ਰੀ ਵਿੱਚ ਤੇ ਵਿਧਾਨਕ ਤੌਰ ’ਤੇ ਜੇਤੂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਪੁਲਿਸ ਦਾ ਤੇ ਪ੍ਰਾਈਵੇਟ ਸਿਕਿਊਰਿਟੀ ਦਾ ਭਾਰੀ ਪ੍ਰਬੰਧ ਕੀਤਾ ਗਿਆ ਸੀ। ਇਸ ਗੁਰਦੁਆਰਾ ਸਿੱਖ ਟੈਂਪਲ ਯੂਬਾ ਸਿਟੀ ਦੀਆਂ ਚੋਣਾਂ ਵਿੱਚ ਭਾਵੇਂ ਤਿੰਨ ਧਿਰਾਂ ਚੋਣ ਅਖਾੜੇ ਵਿੱਚ ਕੁੱਦੀਆਂ ਸਨ, ਪਰ ਆਖਿਰ ਮੁੱਖ ਮੁਕਾਬਲਾ ਦੋ ਧਿਰਾਂ ਵਿਚਕਾਰ ਹੀ ਹੋੁ ਕੇ ਨਿੱਬੜਿਆ। ਦਿਦਾਰ ਸਿੰਘ ਬੈਂਸ ਧੜਾ ਵੀ ਆਖਰ ਵਿੱਚ ਵੰਡ ਹੋ ਗਿਆ। ਇਯ ਦੌਰਾਨ ਅੱਧਾ ਧੜਾ ਸਾਧ ਸੰਗਤ ਸਲੇਟ ਤੇ ਅੱਧਾ ਧੜਾ ਪੰਥਕ ਸਲੇਟ ਵੱਲ ਖਿਸਕ ਗਿਆ। ਦੋਵਾਂ ਧੜੇ ਇੱਕ-ਦੂਜੇ ਦੇ ਵੋਟਰ ਤੇ ਸਪੋਰਟਰ ਤੋੜਨ ਵਿੱਚ ਪੂਰੇ ਸਰਗਰਮ ਰਹੇ। ਇਨ੍ਹਾਂ ਵਿੱਚ ਦੂਜਾ ਧੜਾ ਗੁਰਨਾਮ ਸਿੰਘ ਪੰਮਾ ਤੇ ਲੰਗਰ ਵਾਲਿਆਂ ਦੀ ਧੜਾ ਸੀ। ਪਰ ਦਿਦਾਰ ਬੈਂਸ ਦੇ ਭਰਾ ਦਿਲਬਾਗ ਸਿੰਘ ਬੈਂਸ ਨੇ ਵੋਟਾਂ ਲਈ ਸਾਧ ਸੰਗਤ ਸਲੇਟ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ। ਗੁਰਦੁਆਰਾ ਸਾਹਿਬ ਦੇ ਬਾਨੀ ਦਿਦਾਰ ਸਿੰਘ ਬੈਂਸ ਬਿਮਾਰ ਨਾ ਹੁੰਦੇ ਤਾਂ ਇਹ ਸਥਿਤੀ ਬਿਲਕੁਲ ਉਤਪੰਨ ਨਹੀਂ ਹੋਣੀ ਸੀ। ਅੱਜ ਜੇਤੂ ਧੜੇ ਦੇ ਸਰਬ ਥਿਆੜਾ ਤੇ ਤੇਜਿੰਦਰ ਦੁਸਾਂਝ ਨੇ ਸਕਾਨਕ ਸਾਰੀ ਸੰਗਤ ਨੂੰ ਸੇਵਾ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜੋ ਵੀ ਅਸੀਂ ਸੰਗਤਾਂ ਨਾਲ ਦਾਅਵੇ ਕੀਤੇ ਹਨ, ਉਹ ਪੂਰੇ ਕਰਾਂਗੇ ਤੇ ਅਸੀਂ ਸਮੁੱਚੀ ਸੰਗਤ ਦੇ ਰਿਣੀ ਹਾਂ, ਭਾਵੇਂ ਕਿਸੇ ਨੇ ਸਾਨੂੰ ਵੋਟ ਪਾਈ, ਜਾਂ ਨਹੀਂ। ਜੇਤੂ ਉਮੀਦਵਾਰਾਂ ਵਿੱਚ ਪ੍ਰੀਤਮ ਸਿੰਘ, ਸੁਖਦੇਵ ਮੁੰਡੀ, ਜਗਦੀਪ ਸਿੰਘ ਬਾਜਵਾ, ਬਲਰਾਜ ਸਿੰਘ ਢਿੱਲੋਂ, ਸਰਬਜੀਤ ਸਿੰਘ ਥਿਆੜਾ, ਅਜੈਬ ਸਿੰਘ ਮੱਲ੍ਹੀ, ਹਰਜਿੰਦਰ ਬੈਂਸ, ਜਸਬੀਰ ਸਿੰਘ ਧਾਮੀ, ਨਰਿੰਦਰ ਸਿੰਘ, ਨਰ ਸਿੰਘ ਹੀਰ, ਤੇਜਿੰਦਰ ਸਿੰਘ ਦੁਸਾਂਝ, ਮਹਾਂ ਸਿੰਘ ਢਿੱਲੋਂ, ਮਨਜੀਤ ਸਿੰਘ ਢਿੱਲੋਂ, ਹਰਜੀਤ ਸਿੰਘ ਗਿੱਲ, ਦਿਲਵੀਰ ਸਿੰਘ ਗਿੱਲ, ਨਿਰਮਲ ਸਿੰਘ ਜੰਡਾ, ਤਾਰਾ ਸਿੰਘ ਬੰਗਲ, ਗੁਰਕਮਲਜੀਤ ਸਿੰਘ ਕਾਲਕਟ, ਕੁਲਦੀਪ ਸਿੰਘ ਸਹੋਤਾ, ਹਰਭਜਨ ਸਿੰਘ ਢੇਰੀ, ਗੁਰਮੀਤ ਸਿੰਘ ਤੱਖਰ, ਸਰਬਜੀਤ ਸਿੰਘ, ਗੁਰਚਰਨ ਸਿੰਘ ਰੰਧਾਵਾ, ਜੱਸ ਥਿਆੜਾ, ਚਰਨਜੀਤ ਸਿੰਘ ਚੌਹਾਨ, ਤੀਰਥ ਸਿੰਘ ਚੀਮਾ, ਹਰਮਨਦੀਪ ਸਿੰਘ ਸੰਧੂ, ਸਰਬਜੀਤ ਢੁਡਵਾਲ, ਜੋਗਾ ਸਿੰਘ ਰਾਏ, ਮਲਕੀਤ ਸਿੰਘ ਤੇ ਰਵਿੰਦਰ ਸਿੰਘ ਸਹੋਤਾ ਜੇਤੂ ਰਹੇ।


Share