ਯੂਨੀਸੈਫ ਵੱਲੋਂ 1 ਕਰੋੜ ਅਫਗਾਨ ਬੱਚਿਆਂ ਨੂੰ ਮਨੁੱਖੀ ਮਦਦ ਦੀ ਅਪੀਲ

1170
Share

ਸੰਯੁਕਤ ਰਾਸ਼ਟਰ, 2 ਸਤੰਬਰ (ਪੰਜਾਬ ਮੇਲ)-ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈਫ) ਨੇ ਕਿਹਾ ਕਿ ਅਫਗਾਨਿਸਤਾਨ ਵਿਚ ਲਗਭਗ 1 ਕਰੋੜ ਬੱਚਿਆਂ ਨੂੰ ਮਨੁੱਖੀ ਮਦਦ ਦੀ ਸਖ਼ਤ ਲੋੜ ਹੈ ਅਤੇ ਇਸ ਦੇ ਲਈ ਲਗਭਗ 20 ਕਰੋੜ ਅਮਰੀਕੀ ਡਾਲਰ ਦੀ ਮਦਦ ਦੀ ਅਪੀਲ ਕੀਤੀ ਗਈ ਹੈ। ਅਫਗਾਨਿਸਤਾਨ ’ਚ ਯੂਨੀਸੈਫ ਦੇ ਪ੍ਰਤੀਨਿਧੀ, ਹਵਰੇ ਡੀ ਲਿਸ ਨੇ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ’ਚ ਪੱਤਰਕਾਰਾਂ ਨੂੰ ਕਿਹਾ ਕਿ ਅਪੀਲ ’ਚ ਪਾਣੀ ਅਤੇ ਸਵੱਛਤਾ, ਬੱਚਿਆਂ ਦੀ ਸੁਰੱਖਿਆ, ਪੋਸ਼ਣ, ਸਿਹਤ ਅਤੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਡੀ ਲਿਸ ਨੇ ਕਿਹਾ ਕਿ ਇਸ ਸੰਕਟ ਲਈ ਸਭ ਤੋਂ ਘੱਟ ਜ਼ਿੰਮੇਵਾਰ ਲੋਕ ਸਭ ਤੋਂ ਜ਼ਿਆਦਾ ਕੀਮਤ ਚੁਕਾ ਰਹੇ ਹਨ, ਜਿਸ ’ਚ 26 ਅਗਸਤ ਤੋਂ ਕਾਬੁਲ ’ਚ ਅੱਤਿਆਚਾਰਾਂ ’ਚ ਮਾਰੇ ਗਏ ਅਤੇ ਜ਼ਖਮੀ ਹੋਏ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਇਕੱਲੇ 550 ਤੋਂ ਜ਼ਿਆਦਾ ਬੱਚੇ ਮਾਰੇ ਗਏ ਹਨ ਅਤੇ 1,400 ਤੋਂ ਜ਼ਿਆਦਾ ਜ਼ਖਮੀ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਸਪੱਸ਼ਟ ਤੌਰ ਨਾਲ ਇਕ ਅਜਿਹੇ ਦੇਸ਼ ’ਚ ਬਾਲ-ਸੁਰੱਖਿਆ ਸੰਕਟ ਹੈ, ਜੋ ਪਹਿਲਾਂ ਤੋਂ ਹੀ ਇਕ ਬੱਚਿਆਂ ਲਈ ਧਰਤੀ ’ਤੇ ਸਭ ਤੋਂ ਖਰਾਬ ਥਾਂ ’ਚੋਂ ਇਕ ਹੈ। ਸੰਘਰਸ਼ ਅਤੇ ਅਸੁਰੱਖਿਆ ਵਿਚਾਲੇ ਬੱਚੇ ਅਜਿਹੇ ਭਾਈਚਾਰਿਆਂ ਵਿਚ ਰਹਿ ਰਹੇ ਹਨ, ਜੋ ਸੋਕੇ ਕਾਰਨ ਪਾਣੀ ਦਾ ਸੰਕਟ ਝੱਲ ਰਹੇ ਹਨ। ਉਨ੍ਹਾਂ ਕੋਲ ਪੋਲੀਓ ਸਮੇਤ ਜੀਵਨ ਰੱਖਿਅਕ ਟੀਕੇ ਨਹੀਂ ਹਨ। ਇਹ ਇਕ ਅਜਿਹੀ ਬੀਮਾਰੀ ਹੈ, ਜੋ ਬੱਚਿਆਂ ਨੂੰ ਜੀਵਨ ਭਰ ਲਈ ਲਾਚਾਰ ਬਣਾ ਸਕਦੀ ਹੈ। ਕੀ ਬੱਚੇ ਕੁਪੋਸ਼ਿਤ ਅਤੇ ਕਮਜ਼ੋਰ ਹਨ। ਇਹ ਬੱਚੇ ਸਿਹਤ ਅਤੇ ਸੁਰੱਖਿਅਤ ਬਚਪਨ ਦੇ ਆਪਣੇ ਅਧਿਕਾਰ ਤੋਂ ਵਾਂਝੇ ਹਨ।

Share