ਯੂਥ ਕਾਂਗਰਸ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਕੱਢੀ ਗਈ ਟਰੈਕਟਰ ਰੈਲੀ

376
Share

ਹਰਿਆਣਾ ਪੁਲਿਸ ਨੇ ਦਿੱਲੀ ਜਾਣ ਤੋਂ ਰੋਕਿਆ
ਜ਼ੀਰਕਪੁਰ, 20 ਸਤੰਬਰ (ਪੰਜਾਬ ਮੇਲ)- ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦੇ ਹੱਕ ‘ਚ ਯੂਥ ਕਾਂਗਰਸ ਵਲੋਂ ਅੱਜ ਟਰੈਕਟਰ ਰੈਲੀ ਕੱਢੀ ਗਈ। ਇਹ ਰੈਲੀ ਜ਼ੀਰਕਪੁਰ ਤੋਂ ਸ਼ੁਰੂ ਹੋ ਕੇ ਦਿੱਲੀ ਜਾਣੀ ਸੀ ਪਰ ਇਸ ਰੈਲੀ ਨੂੰ ਹਰਿਆਣਾ ਹੱਦ ਪੁਲਿਸ ਵੱਲੋਂ ਅੰਬਾਲਾ ਸਰਹੱਦ ‘ਤੇ ਰੋਕ ਲਿਆ ਗਿਆ। ਹਰਿਆਣਾ ਪੁਲਿਸ ਵੱਲੋਂ ਰੈਲੀ ਨੂੰ ਰੋਕਣ ਲਈ ਬੈਰੀਕੇਡ ਲਾ ਪੂਰੇ ਪ੍ਰਬੰਧ ਕੀਤੇ ਹੋਏ ਸੀ, ਤਾਂ ਜੋ ਰੈਲੀ ਨੂੰ ਹਰਿਆਣਾ ਦਾਖ਼ਲ ਹੋਣ ਤੋਂ ਰੋਕ ਲਿਆ ਜਾਏ। ਯੂਥ ਕਾਂਗਰਸੀਆਂ ਵਲੋਂ ਹਰਿਆਣਾ ਹੱਦ ‘ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਇਸ ਰੈਲੀ ‘ਚ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸੂਬਾ ਜਨਰਲ ਸਕੱਤਰ ਉਦੇਵੀਰ ਸਿੰਘ ਢਿੱਲੋਂ, ਜ਼ਿਲ੍ਹਾ ਮੁਹਾਲੀ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਸਣੇ ਵੱਡੀ ਗਿਣਤੀ ਵਿਚ ਪੂਰੇ ਸੂਬੇ ਤੋਂ ਯੂਥ ਕਾਂਗਰਸੀ ਆਗੂ ਟਰੈਕਟਰ ਲੈ ਕੇ ਪਹੁੰਚੇ ਹੋਏ ਸੀ।


Share