ਯੂਟਾਹ ਵਿੱਚ ਆਏ ਰੇਤ ਦੇ ਤੂਫਾਨ ਕਾਰਨ ਹੋਈ 7 ਲੋਕਾਂ ਦੀ ਮੌਤ

412
Share

ਫਰਿਜ਼ਨੋ, 26 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਅਮਰੀਕਾ ਦੇ ਯੂਟਾਹ ਵਿੱਚ ਐਤਵਾਰ ਨੂੰ ਆਏ ਰੇਤ ਦੇ ਤੂਫਾਨ ਨੇ 7 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਯੂਟਾਹ ਵਿੱਚ ਹਾਈਵੇ ਪੈਟਰੋਲ ਦੇ ਅਨੁਸਾਰ, ਐਤਵਾਰ ਨੂੰ ਰੇਤ ਦੇ ਤੂਫਾਨ ਕਾਰਨ ਕਈ ਵਾਹਨਾਂ ਦੇ ਹੋਏ ਹਾਦਸਿਆਂ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਰੇਤਲੇ ਤੂਫਾਨ ਕਾਰਨ ਸ਼ਾਮ ਦੇ ਕਰੀਬ 4:30 ਵਜੇ ਵਾਹਨਾਂ ਦੀ ਟੱਕਰ ਹੋਈ । ਇਸ ਦੌਰਾਨ ਮਿਲਾਰਡ ਕਾਉਂਟੀ ਵਿੱਚ ਅੰਤਰਰਾਜੀ 15 ਮਾਰਗ ਉੱਪਰ ਹੋਏ ਹਾਦਸੇ ਵਿੱਚ ਘੱਟੋ ਘੱਟ 20 ਵਾਹਨ ਸ਼ਾਮਲ ਸਨ। ਇਸ ਹਾਦਸੇ ਦੇ ਸ਼ਿਕਾਰ ਕਈ ਹੋਰ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਸਥਾਨਕ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ । ਯੂਟਾਹ ਦੇ ਗਵਰਨਰ ਸਪੈਨਸਰ ਕੌਕਸ ਨੇ ਰੇਤਲੇ ਤੂਫਾਨ ਕਾਰਨ ਗਈਆਂ ਜਾਨਾਂ ਲਈ ਦੁੱਖ ਪ੍ਰਗਟ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਤੇਜ਼ ਹਵਾਵਾਂ ਰੇਤ ਦੇ ਤੂਫਾਨ ਦਾ ਕਾਰਨ ਬਣੀਆਂ ਅਤੇ ਸੜਕ ‘ਤੇ ਲੋਕਾਂ ਨੂੰ ਦੇਖਣ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਇਹ ਕਰੈਸ਼ ਹੋਇਆ। ਇਸ ਹਾਦਸੇ ਦੇ ਬਾਅਦ ਸੁਰੱਖਿਆ ਕਾਰਨਾਂ ਕਰਕੇ ਆਈ -15 ਨੂੰ ਬੰਦ ਕਰ ਦਿੱਤਾ ਗਿਆ ਸੀ।

Share