ਯੂਕ੍ਰੇਨ ਯੁੱਧ ਲਈ ਰੂਸ ਨੇ ਨਵਾਂ ਕਮਾਂਡਰ ਕੀਤਾ ਨਿਯੁਕਤ : ਅਮਰੀਕੀ ਅਧਿਕਾਰੀ

112
Share

ਵਾਸ਼ਿੰਗਟਨ,  11 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਫੌਜੀ ਕਾਰਵਾਈ ਤੋਂ ਬਾਅਦ ਮਿਲੇ ਝਟਕੇ ਤੋਂ ਬਾਅਦ ਰੂਸ ਨੇ ਯੂਕ੍ਰੇਨ ਯੁੱਧ ਲਈ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ। ਅਮਰੀਕੀ ਅਧਿਕਾਰੀ ਨੇ ਪਛਾਣ ਗੁਪਤ ਰੱਖਦੇ ਹੋਏ ਦੱਸਿਆ ਕਿ ਰੂਸ ਨੇ ਆਪਣੇ ਸਭ ਤੋਂ ਅਨੁਭਵੀ ਫੌਜੀ ਅਧਿਕਾਰੀ ਜਨਰਲ ਐਲੇਕਸਜੈਂਡਰ ਦਿਵੋਨਰੀਕੋਵ (60) ਨੂੰ ਯੂਕ੍ਰੇਨ ਯੁੱਧ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦਿਵੋਨਰੀਕੋਵ ਦਾ ਸੀਰੀਆ ਅਤੇ ਹੋਰ ਯੁੱਧ ਸਥਾਨਾਂ ‘ਤੇ ਆਮ ਨਾਗਰਿਕਾਂ ਵਿਰੁੱਧ ਬੇਰਹਿਮੀ ਦਾ ਰਿਕਾਰਡ ਹੈ। ਉਥੇ, ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਕਿਹਾ ਕਿ ਕਿਸੇ ਵੀ ਜਨਰਲ ਦੀ ਨਿਯੁਕਤੀ ਨਾਲ ਇਸ ਤੱਥ ਨੂੰ ਮਿਟਾਇਆ ਨਹੀਂ ਜਾ ਸਕਦਾ ਕਿ ਰੂਸ ਪਹਿਲਾਂ ਹੀ ਯੂਕ੍ਰੇਨ ‘ਚ ਰਣਨੀਤਕ ਅਸਫ਼ਲਤਾ ਦਾ ਸਾਹਮਣਾ ਕਰ ਚੁੱਕਿਆ ਹੈ। ਸੁਲਿਵਨ ਨੇ ਸੀ.ਐੱਨ.ਐੱਨ. ਦੇ ‘ਸਟੇਟ ਆਫ਼ ਦਿ ਯੂਨੀਅਨ’ ਪ੍ਰੋਗਰਾਮ ‘ਚ ਕਿਹਾ ਕਿ ਇਹ ਜਨਰਲ ਯੂਕ੍ਰੇਨ ਦੀ ਗ਼ੈਰ-ਫੌਜੀ ਨਾਗਰਿਕਾਂ ਵਿਰੁੱਧ ਅਪਰਾਧ ਅਤੇ ਬੇਰਹਿਮੀ ਦਾ ਸਿਰਫ ਇਕ ਹੋਰ ਅਧਿਆਏ ਲਿਖੇਗਾ।


Share