ਯੂਕਰੇਨ ਸੰਕਟ: ਬੁਖਾਰੈਸਟ ਤੋਂ 219 ਭਾਰਤੀਆਂ ਨੂੰ ਲੈ ਕੇ ਅੱਜ ਰਾਤ 9 ਵਜੇ ਮੁੰਬਈ ਪੁੱਜੇਗਾ ਏਅਰ ਇੰਡੀਆਂ ਦਾ ਜਹਾਜ਼

214
Share

ਮੁੰਬਈ, 26 ਫਰਵਰੀ (ਪੰਜਾਬ ਮੇਲ)- ਰੂਸੀ ਫੌਜੀ ਹਮਲੇ ਕਾਰਨ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਅੱਜ ਤੜਕੇ ਇਥੋਂ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਲਈ ਰਵਾਨਾ ਹੋਇਆ ਏਅਰ ਇੰਡੀਆ ਦਾ ਬੋਇੰਗ ਜਹਾਜ਼ ਦੇ ਅੱਜ ਰਾਤ 9 ਵਜੇ ਦੇ ਕਰੀਬ ਇਥੇ ਪੁੱਜਣ ਦੀ ਸੰਭਾਵਨਾ ਹੈ। ਇਹ ਜਹਾਜ਼ 219 ਭਾਰਤੀਆਂ ਨੂੰ ਲੈ ਕੇ ਮੁੰਬਈ ਲਈ ਰਵਾਨਾ ਹੋ ਗਿਆ ਹੈ। ਏਅਰ ਇੰਡੀਆ ਦੀ ਫਲਾਈਟ ਏਆਈ-1944 ਅੱਜ ਤੜਕੇ 3.38 ਵਜੇ ਮੁੰਬਈ ਤੋਂ ਰਵਾਨਾ ਹੋਈ ਸੀ ਅਤੇ ਕਰੀਬ 10.45 ਵਜੇ ਬੁਖਾਰੈਸਟ ਵਿੱਚ ਉਤਰਿਆ ਸੀ। ਇਸ ਦੌਰਾਨ ਬੁਖਾਰੈਸਟ ਲਈ ਨਵੀਂ ਦਿੱਲੀ ਤੋਂ ਦੂਜੀ ਉਡਾਣ ਸਵੇਰੇ 11.30 ਵਜੇ ਗਈ ਤੇ ਉਸ ਦੇ ਸ਼ਾਮ 6.30 ਵਜੇ ਤੱਕ ਉਥੇ ਪੁੱਜਣ ਦੀ ਸੰਭਾਵਨਾ ਹੈ। ਇਹ ਜਹਾਜ਼ ਵੀ 250 ਦੇ ਕਰੀਬ ਭਾਰਤੀਆਂ ਨੂੰ ਲੈ ਕੇ ਐਤਵਾਰ ਤੜਕੇ ਨਵੀਂ ਦਿੱਲੀ ਪੁੱਜੇਗਾ।


Share