ਯੂਕਰੇਨ ਵਿਚ ਫ਼ੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 22 ਦੀ ਮੌਤ

467
Share

ਕੀਵ, 26 ਸਤੰਬਰ (ਪੰਜਾਬ ਮੇਲ)- ਯੂਕਰੇਨ ਵਿਚ ਹਵਾਈ ਫ਼ੌਜ ਦਾ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਮੁਤਾਬਕ ਹਾਦਸੇ ਵਿਚ ਮਿਲਟਰੀ ਵਿਦਿਆਰਥੀਆਂ ਸਣੇ 22 ਲੋਕ ਮਾਰੇ ਗਏ ਤੇ ਦੋ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਯੂਕਰੇਨ ਦੇ ਪੂਰਵੀ ਹਿੱਸੇ ਵਿਚ ਖਾਰਕੀਵ ਇਲਾਕੇ ਵਿਚ ਇਹ ਹਾਦਸਾ ਹੋÎਇਆ। ਯੂਕਰੇਨ ਦੇ Îਇੱਕ ਮੰਤਰੀ ਨੇ ਹਾਦਸੇ ਦੀ ਜਾਣਕਾਰੀ ਦਿੱਤੀ ਹੈ ਮੰਤਰੀ ਐਂਟੋਨ ਗੇਰਾਸ਼ੈਂਕੋ ਨੇ ਦੱਸਿਆ ਕਿ ਹਾਦਸੇ ਵਿਚ 22 ਲੋਕ ਮਾਰੇ ਗਏ ਹਨ। ਜਦ ਕਿ ਦੋ ਲੋਕ ਜ਼ਖਮੀ ਹੋਏ ਹਨ। ਦੋ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਜਹਾਜ਼ ਵਿਚ 28 ਲੋਕ ਸਵਾਰ ਸਨ। ਇਨ੍ਹਾਂ ਵਿਚੋਂ 21 ਮਿਲਟਰੀ ਸਟੂਡੈਂਟਸ ਸਨ ਜਦ ਕਿ 7 ਜਹਾਜ਼ ਅਮਲੇ ਦੇ ਮੈਂਬਰ ਸਨ। ਮੰਤਰੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚਲ ਸਕਿਆ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜੈਲੇਂਸਕੀ ਨੇ ਕਿਹਾ ਕਿ ਉਹ ਘਟਨਾ ਵਾਲੀ ਥਾਂ ਦਾ ਦੌਰਾ ਕਰਨਗੇ।  ਉਨ੍ਹਾਂ ਨੇ ਫੇਸਬੁੱਕ ਤੇ ਲਿਖਿਆ ਕਿ ਉਹ ਹਾਦਸੇ ਦੀ ਜਾਂਚ ਲਈ ਕਮਿਸ਼ਨ ਗਠਤ ਕਰ ਰਹੇ ਹਨ। ਇਹ ਕਮਿਸ਼ਨ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗਾ। ਦੱਸਿਆ ਗਿਆ ਕਿ ਟਰਾਂਸਪੋਰਟ ਜਹਾਜ਼ ਸਥਾਨਕ ਸਮੇਂ ਅਨੁਸਾਰ ਰਾਤ 8 ਵੱਜ ਕੇ 50 ਮਿੰਟ ‘ਤੇ ਚੁਹਿਵ ਹਵਾਈ ਅੱਡੇ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਹਾਦਸਾਗ੍ਰਸਤ ਹੋ ਗਿਆ।  ਹਾਦਸੇ ਤੋਂ ਬਾਅਦ ਜਹਾਜ਼ ਵਿਚ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਵਿਚ ਇੱਕ ਘੰਟਾ ਲੱਗਾ।  ਇਹ ਬੇਹੱਦ ਦੁਖਦ ਅਤੇ ਮੰਦਭਾਗੀ ਘਟਨਾ ਹੈ। ਜੋ ਵੀ ਜ਼ਿੰਮੇਵਾਰ ਹੈ ਉਸ ਨੂੰ ਸਜ਼ਾ ਦੇਣੀ ਵੀ ਜ਼ਰੂਰੀ ਹੈ।

Share