ਯੂਕਰੇਨ ਵਾਸੀਆਂ ਦੇ ਹੱਕ ’ਚ ਨਿੱਤਰੇ ਬਿ੍ਰਟੇਨ ਦੇ ਪਿ੍ਰੰਸ ਵਿਲੀਅਮ ਤੇ ਪਤਨੀ ਕੇਟ

1136
Share

ਲੰਡਨ, 26 ਫਰਵਰੀ (ਪੰਜਾਬ ਮੇਲ)- ਬਿ੍ਰਟੇਨ ਦੇ ਪਿ੍ਰੰਸ ਵਿਲੀਅਮ ਤੇ ਉਸ ਦੀ ਪਤਨੀ ਕੇਟ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਯੂਕਰੇਨ ਦੇ ਲੋਕਾਂ ਦੇ ਸਮਰਥਨ ਵਿਚ ਖੜ੍ਹੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਬਿ੍ਰਟੇਨ ਦੇ ਸ਼ਾਹੀ ਪਰਿਵਾਰ ਨੇ ਕਿਸੇ ਸਿਆਸੀ ਵਿਸ਼ੇ ’ਤੇ ਅਜਿਹਾ ਵਿਲੱਖਣ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਤੂਬਰ 2020 ’ਚ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੰਸਕੀ ਤੇ ਉਨ੍ਹਾਂ ਦੀ ਪਤਨੀ ਨਾਲ ਮੁਲਾਕਾਤ ਕੀਤੀ ਸੀ ਤੇ ਦੋਹਾਂ ਨੇ ਯੂਕਰੇਨ ਦੇ ਚੰਗੇ ਭਵਿੱਖ ਦੀ ਆਸ ਜਤਾਈ ਸੀ। ਪਿ੍ਰੰਸ ਵਿਲੀਅਮ ਨੇ ਕਿਹਾ ਕਿ ਅੱਜ ਵੀ ਉਹ ਯੂਕਰੇਨ ਦੇ ਰਾਸ਼ਟਰਪਤੀ ਤੇ ਯੂਕਰੇਨੀ ਲੋਕਾਂ ਦਾ ਸਮਰਥਨ ਕਰਦੇ ਹਨ, ਜੋ ਰੂਸ ਖ਼ਿਲਾਫ਼ ਜੰਗ ਲੜ ਰਹੇ ਹਨ।

Share