ਯੂਕਰੇਨ-ਰੂਸ ਜੰਗ: ਰੂਸੀ ਫ਼ੌਜ ਦਾ ਜਨਰਲ ਲੜਾਈ ਵਿੱਚ ਮਾਰਿਆ ਗਿਆ

263

ਨਿਊਯਾਰਕ, 17 ਅਪ੍ਰੈਲ (ਪੰਜਾਬ ਮੇਲ)-  ਯੂਕਰੇਨ ਦੇ ਮਾਰੀਓਪੋਲ ਬੰਦਰਗਾਹ ਨੂੰ ਘੇਰਾ ਪਾਉਣ ਵਾਲੀ ਰੂਸੀ ਫ਼ੌਜ ਦਾ ਜਨਰਲ ਲੜਾਈ ਵਿੱਚ ਮਾਰਿਆ ਗਿਆ ਹੈ ਅਤੇ ਉਸ ਦੀ ਲਾਸ਼ ਨੂੰ ਸ਼ਨਿਚਰਵਾਰ ਨੂੰ ਸੇਂਟ ਪੀਟਰਸਬਰਗ ਵਿੱਚ ਦਫ਼ਨਾਈ ਗਈ ਹੈ। ਰੂਸ ਦੇ ਮੇਜਰ ਜਨਰਲ ਵਲਾਦੀਮੀਰ ਫਰੋਲੋਵ 8ਵੀਂ ਫੌਜ ਦੇ ਡਿਪਟੀ ਕਮਾਂਡਰ ਸਨ। ਰੂਸੀ ਮੀਡੀਆ ਮੁਤਾਬਕ ਇਹ ਫੌਜੀ ਯੂਨਿਟ ਮਾਰੀਓਪੋਲ ਵਿੱਚ ਹਫ਼ਤਿਆਂ ਤੋਂ ਤਾਇਨਾਤ ਰੂਸੀ ਸੈਨਿਕਾਂ ਵਿੱਚ ਸ਼ਾਮਲ ਹੈ। ਸੇਂਟ ਪੀਟਰਸਬਰਗ ਦੇ ਗਵਰਨਰ ਅਲੈਗਜ਼ੈਂਦਰ ਬੇਗਲੋਵ ਨੇ ਬਿਆਨ ਵਿੱਚ ਕਿਹਾ ਕਿ ਫਰੋਲੋਵ ਲੜਾਈ ਵਿੱਚ ਨਾਇਕ ਦੀ ਤਰ੍ਹਾਂ ਮਰਿਆ। ਉਨ੍ਹਾਂ ਇਹ ਨਹੀਂ ਦੱਸਿਆ ਕਿ ਫਰੋਲੋਵ ਦੀ ਮੌਤ ਕਦੋਂ ਅਤੇ ਕਿੱਥੇ ਹੋਈ।