ਯੂਕਰੇਨ-ਰੂਸੀ ਜੰਗ ਨੇ ‘ਦੁਨੀਆਂ ਦੀ ਬ੍ਰੈੱਡ ਟੋਕਰੀ’ ਨੂੰ ਖਤਰੇ ’ਚ ਪਾਇਆ!

249
Share

ਬਾਰਸੀਲੋਨਾ, 7 ਮਾਰਚ (ਪੰਜਾਬ ਮੇਲ)- ਯੂਕਰੇਨ ਨੂੰ ਨਿਸ਼ਾਨਾ ਬਣਾ ਰਹੇ ਰੂਸੀ ਟੈਂਕ ਅਤੇ ਮਿਜ਼ਾਈਲਾਂ ਯੂਰਪ, ਅਫਰੀਕਾ ਅਤੇ ਏਸ਼ੀਆ ’ਚ ਉਨ੍ਹਾਂ ਲੋਕਾਂ ਦੀ ਖੁਰਾਕ ਸਪਲਾਈ ਅਤੇ ਰੋਜ਼ੀ-ਰੋਟੀ ਖਤਰੇ ’ਚ ਪਾ ਰਹੀਆਂ ਹਨ, ਜੋ ‘ਦੁਨੀਆ ਦੀ ਬ੍ਰੈੱਡ ਟੋਕਰੀ’ ਨਾਂ ਨਾਲ ਮਸ਼ਹੂਰ ਕਾਲਾ ਸਾਗਰ ਖੇਤਰ ਦੀ ਵਿਸ਼ਾਲ ਖੇਤੀ ਵਾਲੀ ਜ਼ਮੀਨ ’ਤੇ ਨਿਰਭਰ ਹਨ। ਯੂਕਰੇਨ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਨੂੰ ਛੱਡ ਕੇ ਜਾਣਾ ਪਿਆ ਹੈ, ਖੇਤ ਸੁੱਕੇ ਪਏ ਹਨ, ਲੱਖਾਂ ਕਿਸਾਨ ਭੱਜ ਚੁੱਕੇ ਹਨ ਜਾਂ ਫ਼ਿਰ ਸੰਘਰਸ਼ ਕਰ ਰਹੇ ਹਨ ਜਾਂ ਜ਼ਿੰਦਾ ਬਚੇ ਰਹਿਣ ਦੀ ਜੱਦੋ-ਜਹਿਦ ’ਚ ਫਸੇ ਹਨ।
ਬੰਦਰਗਾਹ ਬੰਦ ਕਰ ਦਿੱਤੇ ਗਏ ਹਨ, ਜਿੱਥੋਂ ਕਣਕ ਅਤੇ ਹੋਰ ਅਨਾਜ ਰੋਟੀ, ਨਿਊਡਲਸ ਜਾਂ ਪਸ਼ੂਆਂ ਦਾ ਚਾਰਾ ਬਣਾਉਣ ਲਈ ਭੇਜੇ ਜਾਂਦੇ ਸਨ। ਅਜਿਹੀ ਚਿੰਤਾ ਹੈ ਕਿ ਦੂਜੀ ਖੇਤੀਬਾੜੀ ਪਾਵਰ ਹਾਊਸ ਰੂਸ ਨਾਲ ਪੱਛਮੀ ਦੇਸ਼ਾਂ ਦੇ ਪਾਬੰਦੀਆਂ ਦੇ ਚੱਲਦੇ ਅਨਾਜ ਨਿਰਯਾਤ ਰੁੱਕ ਗਿਆ ਹੈ। ਭਾਵੇਂ ਕਣਕ ਦੀ ਸਪਲਾਈ ’ਚ ਰੁਕਾਵਟ ਨਹੀਂ ਆਈ ਹੈ ਪਰ ਹਮਲੇ ਤੋਂ ਪਹਿਲਾਂ ਦੇ ਮੁਕਾਬਲੇ ਕੀਮਤਾਂ ’ਚ 55 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਚਿੰਤਾ ਪੈਦਾ ਹੋ ਗਈ ਹੈ ਕਿ ਅੱਗੇ ਕੀ ਹੋਵੇਗਾ? ਇੰਟਰਨੈਸ਼ਨਲ ਗ੍ਰੈਂਸ ਕਾਊਂਸਿਲ ਦੇ ਡਾਇਰੈਕਟਰ ਅਨਾਰਡ ਪੇਟਿਟ ਨੇ ਕਿਹਾ ਕਿ ਜੇਕਰ ਲੜਾਈ ਲੰਬੀ ਚੱਲਦੀ ਹੈ, ਤਾਂ ਜੋ ਦੇਸ਼ ਯੂਕ੍ਰੇਨ ਤੋਂ ਸਸਤੀ ਕਣਕ ਆਯਾਤ ’ਤੇ ਨਿਰਭਰ ਸਨ, ਉਨ੍ਹਾਂ ਨੂੰ ਜੁਲਾਈ ਤੋਂ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਨਾਲ ਮਿਸਰ ਅਤੇ ਲੈਬਨਾਨ ਵਰਗੇ ਦੇਸ਼ਾਂ ’ਚ ਭੋਜਨ ਦੀ ਸੁਰੱਖਿਆ ਪੈਦਾ ਹੋ ਸਕਦੀ ਹੈ ਅਤੇ ਲੋਕ ਗਰੀਬੀ ਦੇ ਮੂੰਹ ’ਚ ਪਹੁੰਚ ਸਕਦੇ ਹਨ। ਯੂਰਪ ’ਚ, ਅਧਿਕਾਰੀ ਯੂਕ੍ਰੇਨ ਤੋਂ ਉਤਪਾਦਾਂ ਦੀ ਸੰਭਾਵਿਤ ਕਮੀ ਅਤੇ ਪਸ਼ੂਆਂ ਦੀ ਫੀਡ ਦੀਆਂ ਕੀਮਤਾਂ ’ਚ ਵਾਧੇ ਦੇ ਸੰਦਰਭ ’ਚ ਆਪਣੀ ਤਿਆਰੀ ਕਰ ਰਹੇ ਹਨ, ਕਿਉਂਕਿ ਜੇਕਰ ਕਿਸਾਨ ਲਾਗਤ ਉਪਭੋਗਤਾਵਾਂ ’ਤੇ ਪਾਉਂਦੇ ਹਨ, ਤਾਂ ਮੀਟ ਅਤੇ ਡੇਅਰੀ ਉਤਪਾਦ ਮਹਿੰਗੇ ਹੋ ਸਕਦੇ ਹਨ।

Share